ਸਪੋਰਟਸ ਡੈਸਕ— ਆਈ. ਪੀ. ਐੱਲ 2021 ਦੇ ਖਿਡਾਰੀਆਂ ਦੀ ਨਿਲਾਮੀ ਦੇ ਦਿਨ ਦਾ ਐਲਾਨ ਹੋ ਚੁੱਕਾ ਹੈ। ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ 18 ਫ਼ਰਵਰੀ ਨੂੰ ਲਾਈ ਜਾਵੇਗੀ। ਹੁਣ ਆਈ. ਪੀ. ਐੱਲ. 2021 ਦੇ ਆਯੋਜਨ ਦੀਆਂ ਤਾਰੀਖ਼ਾਂ ਵੀ ਸਾਹਮਣੇ ਆ ਚੁੱਕੀਆਂ ਹਨ। ਜੇਕਰ ਇਕ ਰਿਪੋਰਟ ਦੀ ਮੰਨੀਏ ਤਾਂ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਦਾ ਆਗਾਜ਼ 11 ਅਪ੍ਰੈਲ ਤੋਂ ਹੋ ਸਕਦਾ ਹੈ ਪਰ ਅਜੇ ਵੀ ਇਸ ’ਤੇ ਬੀ. ਸੀ. ਸੀ. ਆਈ. ਦਾ ਅਧਿਕਾਰਤ ਬਿਆਨ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਇਹ ਡਿੰਪਲ ਇਸੇ ਤਰ੍ਹਾਂ ਬਣਾਈ ਰੱਖਣਾ
ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਇੰਗਲੈਂਡ ਦੇ ਖ਼ਿਲਾਫ਼ ਸੀਰੀਜ਼ ਦੀ ਮੇਜ਼ਬਾਨੀ ਦੇ ਬਾਅਦ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਨੂੰ ਕਰਵਾ ਸਕਦਾ ਹੈ। ਪਰ ਬੀ. ਸੀ. ਸੀ. ਆਈ. ਤੇ ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਖਿਡਾਰੀਆਂ ਨੂੰ ਪੂਰਾ ਆਰਾਮ ਵੀ ਦੇਣਾ ਚਾਹੁੰਦਾ ਹੈ ਕਿਉਂਕਿ ਕੋਰੋਨਾ ਕਾਲ ’ਚ ਖਿਡਾਰੀ ਜ਼ਿਆਦਾ ਸਮੇਂ ਤਕ ਕੁਆਰਨਟੀਨ ਰਹਿਣ। ਉਹ ਆਈ. ਪੀ. ਐੱਲ. ਦਾ ਆਯੋਜਨ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ’ਚ ਕਰਵਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਚਾਰ ਦਿਨ ਪਹਿਲਾਂ ਹੋਈ ਸੀ ਦਿਲ ਦੀ ਸਰਜਰੀ
ਬੀ. ਸੀ. ਸੀ. ਆਈ. ਲਈ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਉਹ ਆਈ. ਪੀ. ਐੱਲ. ਦਾ ਆਯੋਜਨ ਭਾਰਤ ’ਚ ਕਰਾਉਂਦਾ ਹੈ ਜਾਂ ਫਿਰ ਕਿਸੇ ਦੂਜੇ ਦੇਸ਼ ’ਚ। ਪਰ ਸੂਤਰਾਂ ਦੀ ਮੰਨੀਏ ਤਾਂ ਬੀ. ਸੀ. ਸੀ. ਆਈ. ਆਈ. ਪੀ. ਐੱਲ. ਨੂੰ ਭਾਰਤ ’ਚ ਕਰਵਾ ਸਕਦਾ ਹੈ। ਕੋਰੋਨਾ ਮਹਾਮਾਰੀ ਕਾਰਨ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦਾ 13ਵਾਂ ਸੀਜ਼ਨ ਯੂ. ਏ. ਈ. ’ਚ ਕਰਵਾਇਆ ਸੀ ਜੋ ਕਿ ਸਫਲਤਾਪੂਰਕ ਹੋ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਬਣੇ ਏਸ਼ੀਆਈ ਕ੍ਰਿਕਟ ਪਰਿਸ਼ਦ ਦੇ ਪ੍ਰਧਾਨ
NEXT STORY