ਨਵੀਂ ਦਿੱਲੀ— ਕ੍ਰਿਕਟ ਨੂੰ ਉਂਝ ਤਾਂ ਟੀਮ ਗੇਮ ਮੰਨੀ ਜਾਂਦੀ ਹੈ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਟੀਮ ਦਾ ਕੋਈ ਖਿਡਾਰੀ ਗੇਮ ਚੇਂਜਰ ਦੀ ਭੂਮਿਕਾ ਨਿਭਾ ਸਕਦਾ ਹੈ। ਕੋਲਕਾਤਾ ਨਾਈਟ ਰਾਈਡਰਸ ਦੀ ਗੱਲ ਕਰੀਏ ਤਾਂ ਉਸ ਦੇ ਲਈ ਗੇਮ ਚੇਂਜਰ ਦੀ ਭੂਮਿਕਾ 'ਚ ਆਲਰਾਊਂਡਰ ਆਂਦਰੇ ਰਸੇਲ ਹਨ। ਕਿਊਕਿ ਕੇ. ਕੇ. ਆਰ. ਦਾ ਅਗਲਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਖਿਲਾਫ ਹੈ।
ਇਸ ਮੈਚ 'ਚ ਆਂਦਰੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਲਈ ਖ਼ਤਰਾ ਸਾਬਤ ਹੋ ਸਕਦੇ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਆਂਦਰੇ ਰਸੇਲ ਦੀ ਵਿਸਫੋਟਕ ਫ਼ਾਰਮ। ਕੈਰੇਬੀਆਈ ਆਲਰਾਊਂਡਰ ਨੇ ਇਸ ਸੀਜ਼ਨ 'ਚ ਹੁਣ ਤੱਕ ਅਜੇਤੂ 49, 48 ਤੇ 62 ਦੌੜਾਂ ਦੀ ਪਾਰੀ ਖੇਡੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 5 ਵਿਕਟਾਂ ਵੀ ਝੱਟਕਾਈਆਂ ਹਨ। ਸੀਜਨ ਦੇ ਪਹਿਲੇ ਮੈਚ 'ਚ ਤਾਂ ਉਨ੍ਹਾਂ ਨੇ ਸਨਰਾਈਜਰਜ਼ ਹੈਦਰਾਬਾਦ ਦੇ ਖਿਲਾਫ ਆਖਰੀ ਦੇ ਓਵਰਾਂ 'ਚ ਮੈਚ ਪਲਟ ਦਿੱਤਾ ਸੀ ਤੇ ਸਿਰਫ਼ 19 ਗੇਂਦਾਂ 'ਚ 4 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 49 ਦੌੜਾਂ ਬਣਾਉਂਦੇ ਹੋਏ ਵਿਰੋਧੀ ਟੀਮ ਦੇ ਮੂੰਹ ਚੋਂ ਜਿੱਤ ਖੌਹ ਲਈ ਸੀ।
ਉਨ੍ਹਾਂ ਦੀ ਫ਼ਾਰਮ ਦਾ ਅੰਦਾਜਾ ਤਾਂ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਟੂਰਨਾਮੈਂਟ ਦੇ ਸੀਜ਼ਨ 'ਚ ਉਹ ਹੁਣ ਤਕ ਸਭ ਤੋਂ ਜ਼ਿਆਦਾ 15 ਛੱਕੇ ਲਗਾ ਚੁੱਕੇ ਹਨ। ਉਨ੍ਹਾਂ ਨੇ 3 ਮੈਚ ਦੀ 3 ਪਾਰੀਆਂ 'ਚ 159 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਔਸਤ ਜਿੱਥੇ 79.50 ਦੀ ਹੈ, ਤਾਂ ਸਟ੍ਰਾਈਕ ਰੇਟ 248.43 ਦਾ ਹੈ। ਰਸੇਲ ਉਨ੍ਹਾਂ ਖਿਡਾਰੀਆਂ ਚੋਂ ਹਨ ਜਿਸ 'ਤੇ ਕਿਸੇ ਵੀ ਗੇਂਦਬਾਜ਼ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਹੈ। ਜਿੰਨੀ ਦੇਰ ਉਹ ਮੈਦਾਨ 'ਤੇ ਹੁੰਦੇ ਹਨ ਪਾਵਰ ਸ਼ਾਟਸ ਲਗਦੇ ਰਹਿੰਦੇ ਹਨ। ਹੁਣ ਵੇਖਣਾ ਹੋਵੇਗਾ ਕਿ ਆਰ. ਸੀ. ਬੀ ਦੇ ਕਪਤਾਨ ਵਿਰਾਟ ਉਨ੍ਹਾਂ ਦੇ ਲਈ ਕੀ ਰਣਨੀਤੀ ਅਪਣਾਉਂਦੇ ਹਨ।
IPL 2019 : ਦਿੱਲੀ ਦੀ ਹਾਰ ਤੋਂ ਬਾਅਦ ਪਿਚ 'ਤੇ ਭੜਕੇ ਕੋਚ ਰਿਕੀ ਪੋਂਟਿੰਗ, ਕਹੀ ਇਹ ਵੱਡੀ ਗੱਲ
NEXT STORY