ਨਵੀਂ ਦਿੱਲੀ— ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਐਤਵਾਰ ਨੂੰ ਰਾਂਚੀ 'ਚ ਇੰਗਲੈਂਡ ਖਿਲਾਫ ਚੌਥੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ਲੈ ਕੇ ਤੁਰੰਤ ਪ੍ਰਭਾਵ ਬਣਾਉਣ ਲਈ ਆਕਾਸ਼ ਦੀਪ ਦੀ ਤਾਰੀਫ ਕੀਤੀ। ਇਰਫਾਨ ਨੇ ਕਿਹਾ ਕਿ ਇਕ ਤੇਜ਼ ਗੇਂਦਬਾਜ਼ ਲਈ ਭਾਰਤ 'ਚ ਡੈਬਿਊ ਕਰਨਾ ਬਹੁਤ ਮੁਸ਼ਕਲ ਹੈ ਪਰ ਆਕਾਸ਼ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਅਤੇ ਤਿੰਨ ਵਿਕਟਾਂ ਲਈਆਂ, ਉਹ ਉੱਜਵਲ ਭਵਿੱਖ ਦਾ ਸੰਕੇਤ ਦਿੰਦਾ ਹੈ।
ਇਰਫਾਨ ਨੇ ਕਿਹਾ, 'ਇਕ ਬੱਲੇਬਾਜ਼ ਦੇ ਤੌਰ 'ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਡੈਬਿਊ ਭਾਰਤ 'ਚ ਹੋਵੇ ਪਰ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਤੁਹਾਡਾ ਸੁਪਨਾ ਇੰਗਲੈਂਡ, ਆਸਟ੍ਰੇਲੀਆ, ਦੱਖਣੀ ਅਫਰੀਕਾ ਜਾਂ ਨਿਊਜ਼ੀਲੈਂਡ 'ਚ ਡੈਬਿਊ ਕਰਨ ਦਾ ਹੈ।' ਉਸ ਨੇ ਕਿਹਾ, 'ਮੈਚ ਦੇ ਪਹਿਲੇ ਸੈਸ਼ਨ 'ਚ ਜਿਸ ਤਰ੍ਹਾਂ ਨਾਲ ਉਸ ਨੇ ਗੇਂਦਬਾਜ਼ੀ ਕੀਤੀ ਅਤੇ ਤਿੰਨ ਵਿਕਟਾਂ ਲਈਆਂ, ਉਹ ਸ਼ਲਾਘਾਯੋਗ ਹੈ। ਸਾਨੂੰ ਉਮੀਦ ਹੈ ਕਿ ਆਕਾਸ਼ ਦੇ ਕਰੀਅਰ ਦਾ ਗ੍ਰਾਫ ਇੱਥੋਂ ਹੀ ਉੱਪਰ ਜਾਵੇਗਾ।
ਇਰਫਾਨ ਨੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੀ ਵੀ ਤਾਰੀਫ ਕੀਤੀ, ਜੋ ਇੱਕ ਟੈਸਟ ਲੜੀ ਵਿੱਚ 600 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੇਸ਼ ਦਾ ਪੰਜਵਾਂ ਖਿਡਾਰੀ ਬਣਿਆ। ਇਸ ਸਾਬਕਾ ਕ੍ਰਿਕਟਰ ਨੇ ਕਿਹਾ, 'ਯਸ਼ਸਵੀ ਜਾਇਸਵਾਲ ਬਹੁਤ ਖਾਸ ਕ੍ਰਿਕਟਰ ਹਨ, ਉਸ ਦਾ ਭਵਿੱਖ ਬਹੁਤ ਉਜਵਲ ਹੈ।'
FIH ਪ੍ਰੋ ਲੀਗ : ਸ਼ੂਟਆਊਟ ਵਿੱਚ ਆਸਟਰੇਲੀਆ ਤੋਂ ਹਾਰਿਆ ਭਾਰਤ
NEXT STORY