ਨਵੀਂ ਦਿੱਲੀ- ਇਰਫਾਨ ਪਠਾਨ ਨੇ ਆਪਣੇ ਭਰਾ ਯੂਸਫ ਪਠਾਨ ਦੇ 38ਵੇਂ ਜਨਮਦਿਨ 'ਤੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ 'ਚ ਇਰਫਾਨ ਆਪਣੇ ਸ਼ੁਰੂਆਤੀ ਸਮੇਂ 'ਚ ਜਿਸ ਤਰ੍ਹਾਂ ਦੇ ਸਨ ਉਸਦੀ ਝਲਕ ਦਿਖਾਈ ਦੇ ਰਹੀ ਹੈ। ਇਰਫਾਨ ਨੇ ਤਸਵੀਰ ਸਾਂਝੀ ਕੀਤੀ ਤੇ ਲਿਖਿਆ- 'ਇਹ ਉਸ ਸਮੇਂ ਦੀ ਗੱਲ ਹੈ ਜਦੋ ਅਸੀਂ ਪਤਲੇ ਹੋਇਆ ਕਰਦੇ ਸੀ ਤੇ ਸਾਡੀਆਂ ਮੁੱਛਾਂ ਵੀ, ਲਵ ਯੂ ਲਾਲਾ।' ਦੱਸ ਦੇਈਏ ਕਿ ਇਰਫਾਨ ਪਠਾਨ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ ਯੂਸਫ ਤੋਂ ਬਹੁਤ ਪਹਿਲਾਂ ਸ਼ੁਰੂ ਕੀਤਾ ਸੀ। ਸ਼ੁਰੂਆਤ 'ਚ ਇਰਫਾਨ ਨੇ ਆਪਣੀ ਗੇਂਦਬਾਜ਼ੀ ਨਾਲ ਬਹੁਤ ਨਾਂ ਕਮਾਇਆ। ਇਰਫਾਨ ਨੇ 2003 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ੁਰੂਆਤ ਕੀਤੀ ਸੀ ਤੇ ਆਸਟਰੇਲੀਆ ਦੇ ਵਿਰੁੱਧ ਦਿ ਓਵਲ 'ਚ ਪਹਿਲਾ ਟੈਸਟ ਮੈਚ ਖੇਡਿਆ ਸੀ। ਯੂਸਫ ਪਠਾਨ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ 2007 ਟੀ-20 ਵਿਸ਼ਵ ਕੱਪ ਫਾਈਨਲ 'ਚ ਪਾਕਿਸਤਾਨ ਵਿਰੁੱਧ ਖੇਡਿਆ ਸੀ। ਵਨ ਡੇ 'ਚ ਯੂਸਫ ਨੂੰ ਪਹਿਲਾ ਮੈਚ 2008 'ਚ ਪਾਕਿਸਤਾਨ ਵਿਰੁੱਧ ਖੇਡਣ ਦਾ ਮੌਕਾ ਮਿਲਿਆ ਸੀ।
ਯੂਸਫ ਪਠਾਨ ਨੇ ਵਨ ਡੇ 'ਚ 57 ਮੈਚ ਖੇਡੇ ਹਨ ਤੇ ਇਸ ਦੌਰਾਨ 810 ਦੌੜਾਂ ਬਣਾਉਣ 'ਚ ਸਫਲ ਰਹੇ। ਇਸ ਤੋਂ ਇਲਾਵਾ ਵਨ ਡੇ 'ਚ ਉਸਦੇ ਨਾਂ 2 ਸੈਂਕੜੇ ਤੇ 3 ਅਰਧ ਸੈਂਕੜੇ ਸ਼ਾਮਲ ਹਨ। ਟੀ-20 ਅੰਤਰਰਾਸ਼ਟਰੀ 'ਚ 22 ਮੈਚ ਖੇਡੇ ਹਨ ਤੇ 226 ਦੌੜਾਂ ਬਣਾਈਆਂ ਹਨ।
PSL 2020 'ਚ ਇਮਰਾਨ ਨੇ ਬਦਲਿਆ ਆਪਣੇ ਜਸ਼ਨ ਮਨਾਉਣ ਦਾ ਤਰੀਕਾ (ਵੀਡੀਓ)
NEXT STORY