ਸਪੋਰਟਸ ਡੈਸਕ: ਦਿੱਗਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਬੀਤੇ ਕੁਝ ਸਮੇਂ ਤੋਂ ਗੋਡੇ ਦੀ ਸਮੱਸਿਆ ਤੋਂ ਪੀੜਤ ਸਨ। ਆਈ. ਪੀ. ਐੱਲ. 2023 ਵਿਚ ਵੀ ਉਹ ਇਸ ਸਮੱਸਿਆ ਤੋਂ ਪੀੜਤ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਵਿਕੇਟਕੀਪਿੰਗ ਦੀ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਨੇ ਇਸ ਨੂੰ ਠੀਕ ਕਰਨ ਲਈ ਸਰਜਰੀ ਵੀ ਕਰਵਾਈ ਸੀ। ਪਿਛਲੇ ਸਾਲ ਦਿਸੰਬਰ ਵਿਚ ਹੋਈ ਆਈ.ਪੀ.ਐੱਲ. ਆਕਸ਼ਨ ਮਗਰੋਂ ਚੇਨਈ ਸੁਪਰ ਕਿੰਗਜ਼ ਦੇ ਸੀ.ਈ.ਓ. ਵਿਸ਼ਵਨਾਥਨ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਧੋਨੀ ਆਪਣੀ Knee Injury ਤੋਂ ਉੱਭਰ ਗਏ ਹਨ। ਇਸ ਵਿਚਾਲੇ ਕਿਆਸਰਾਈਆਂ ਸਨ ਕਿ ਧੋਨੀ ਆਪਣੀ ਉਮਰ ਦੇ ਗੋਡਿਆਂ ਦੀ ਸਮੱਸਿਆ ਕਾਰਨ ਆਈ.ਪੀ.ਐੱਲ. 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਉਹ ਭਾਰਤੀ ਟੀਮ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਪਰ ਮਹਿੰਦਰ ਸਿੰਘ ਧੋਨੀ ਦੇ ਬਚਪਨ ਦੇ ਦੋਸਤ ਪਰਮਜੀਤ ਸਿੰਘ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਦੇ ਭਵਿੱਖ ਬਾਰੇ ਸਾਰੀਆਂ ਕਿਆਸਰਾਈਆਂ ਨੂੰ ਖ਼ਤਮ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲ ਵੈਨ ਨੇ 3 ਸਾਲਾ ਬੱਚੇ ਨੂੰ ਦਰੜਿਆ, ਤੜਫ਼-ਤੜਫ਼ ਕੇ ਹੋਈ ਮਾਸੂਮ ਦੀ ਮੌਤ, ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਧੋਨੀ ਦੇ ਦੋਸਤ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਟੂਰਨਾਮੈਂਟ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ, ਹਜੇ ਉਨ੍ਹਾਂ ਦੇ ਸੰਨਿਆਸ ਲੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਅਗਲੇ 2 ਸੀਜ਼ਨ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ। ਉਹ ਆਈ. ਪੀ. ਐੱਲ. ਵੀ ਖੇਡਦੇ ਨਜ਼ਰ ਆਉਣਗੇ। ਦੱਸ ਦਈਏ ਕਿ ਧੋਨੀ ਆਈ. ਪੀ. ਐੱਲ. ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਹੈ। ਉਹ ਆਪਣੀ ਟੀਮ ਨੂੰ 5 ਖ਼ਿਤਾਬ ਜਿਤਵਾ ਚੁੱਕੇ ਹਨ। ਧੋਨੀ ਨੇ 2022 ਸੀਜ਼ਨ ਵਿਚ ਕਪਤਾਨੀ ਵੀ ਛੱਡੀ ਸੀ, ਪਰ ਸੀਜ਼ਨ ਦੇ ਵਿਚ ਹੀ ਉਨ੍ਹਾਂ ਨੇ ਦੁਬਾਰਾ ਟੀਮ ਦੀ ਕਮਾਨ ਸੰਭਾਲ ਲਈ ਸੀ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਕਿਸਾਨ 'ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, ਫ਼ਸਲ ਨੂੰ ਬਾਰਿਸ਼ ਤੋਂ ਬਚਾਉਂਦਿਆਂ ਹੋਈ ਦਰਦਨਾਕ ਮੌਤ
ਚੇਨਈ ਸੁਪਰ ਕਿੰਗਜ਼ ਲਈ 2023 ਦਾ ਸੀਜ਼ਨ ਸ਼ਾਨਦਾਰ ਰਿਹਾ ਸੀ। ਇਸ ਦੌਰਾਨ ਧੋਨੀ ਦੀ ਅਗਵਾਈ ਵਿਚ ਚੇਨਈ ਨੇ ਸ਼ਾਨਦਾਰ ਢੰਗ ਨਾਲ ਖੇਡਦਿਆਂ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਧੋਨੀ ਰੋਹਿਤ ਸ਼ਰਮਾ ਦੀ ਤਰ੍ਹਾਂ ਆਈ.ਪੀ.ਐੱਲ. ਵਿਚ 5 ਖ਼ਿਤਾਬ ਜਿੱਤਣ ਵਾਲੇ ਕਪਤਾਨ ਬਣ ਗਏ। ਫ਼ਿਲਹਾਲ ਧੋਨੀ ਹਾਲ ਹੀ ਵਿਚ ਚੇਨਈ ਦੇ ਪ੍ਰੀ-ਸੀਜ਼ਨ ਕੈਂਪ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਛੇਤੀ ਹੀ ਟੀਮ ਦੇ ਨਾਲ ਪ੍ਰੈਕਟਿਸ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਹੁਣ ਤਕ 377 ਟੀ-20 ਮੈਚਾਂ ਵਿਚ 37.86 ਦੀ ਔਸਤ ਨਾਲ 7271 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 134.49 ਹੈ ਜਦਕਿ ਉਨ੍ਹਾਂ ਬੱਲੇ ਤੋਂ 28 ਅਰਧ ਸੈਂਕੜੇ ਵੀ ਨਿਕਲੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WPL 2024 : ਗ੍ਰੇਸ ਹੈਰਿਸ ਦੇੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ UPW ਨੇ GG ਨੂੰ 6 ਵਿਕਟਾਂ ਨਾਲ ਹਰਾਇਆ
NEXT STORY