ਸਪੋਰਟਸ ਡੈਸਕ— ਵੈਸਟਇੰਡੀਜ਼ ਦੌਰੇ ’ਤੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਵੀ ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ ਰਿਹਾ। ਜਿਸ ’ਚ ਇਸ਼ਾਂਤ ਸ਼ਰਮਾ ਨੇ ਆਪਣੇ ਕਰੀਅਰ ਦੀ ਪਹਿਲੀ ਅਰਧ ਸੈਂਕੜੇ ਵਾਲੀ ਪਾਰੀ ਜਮੈਕਾ ਦੇ ਸਬੀਨਾ ਪਾਰਕ ਦੇ ਮੈਦਾਨ ’ਚ ਖੇਡੀ। ਹਨੁਮਾ ਵਿਹਾਰੀ ਦੀ ਦੌੜਾਂ ਨਾਲ ਭਰੀ ਪਹਿਲੀ ਸੈਂਕੜੇ ਵਾਲੀ ਪਾਰੀ ਅਤੇ ਇਸ਼ਾਂਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਵੈਸਟਇੰਡੀਜ਼ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ’ਚ 416 ਦੌੜਾਂ ਬਣਾਈਆਂ। ਇਸ਼ਾਤ ਸ਼ਰਮਾ ਇਸ ਮੈਚ ਦੀ ਪਹਿਲੀ ਪਾਰੀ ’ਚ ਦੌੜਾਂ ਬਣਾਉਣ ਨੂੰ ਬੇਤਾਬ ਵਿਖੇ ਅਤੇ ਉਨ੍ਹਾਂ ਨੇ ਅਰਧ ਸੈਂਕੜੇ ਪਾਰੀ ਖੇਡ ਪਾਈ। ਇਹ ਇਸ਼ਾਂਤ ਸ਼ਰਮਾ ਦੇ ਟੈਸਟ ਕਰੀਅਰ ਦੀ ਬੈਸਟ ਪਾਰੀ ਸਾਬਤ ਹੋਈ। ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ ਦੀ ਆਪਣੀ ਬੈਸਟ ਪਾਰੀ ਵੈਸਟਇੰਡੀਜ਼ ਖਿਲਾਫ ਖੇਡੀ। 12 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਂਨ੍ਹਾਂ ਨੇ ਆਪਣੇ ਟੈਸਟ ਕਰੀਅਰ ਦੇ 92ਵੇਂ ਟੈਸਟ ’ਚ ਪਹਿਲਾ ਅਰਧ ਸੈਂਕੜਾ ਲਗਾਇਆ। ਇਸ਼ਾਤ ਨੇ 80 ਗੇਂਦਾਂ ’ਤੇ 57 ਦੌੜਾਂ ਬਣਾਈਆਂ ਅਤੇ ਆਪਣੀ ਇਸ ਪਾਰੀ ’ਚ ਕੁਲ 7 ਚੌਕੇ ਵੀ ਲਾਏ। ਇਸ ਪਾਰੀ ’ਚ ਇਸ਼ਾਂਤ ਨੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 71.25 ਨਾਲ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇਸ਼ਾਂਤ ਸ਼ਰਮਾ ਦੇ ਟੈਸਟ ਕਰੀਅਰ ਦੀ ਸਭ ਤੋਂ ਬੈਸਟ ਪਾਰੀ 2010 ’ਚ ਆਸਟਰੇਲੀਆ ਅਤੇ ਸ਼੍ਰੀਲੰਕਾ ਖਿਲਾਫ ਸੀ। ਇਨ੍ਹਾਂ ਦੋਨਾਂ ਟੀਮਾਂ ਦੇ ਖਿਲਾਫ ਉਉਨ੍ਹਾਂ ਨੇ 31 ਦੌੜਾਂ ਬਣਾਈਆਂ ਸਨ। ਹੁਣ ਈਸ਼ਾਂਤ ਨੇ ਆਪਣਾ ਪਿੱਛਲਾ ਰਿਕਾਰਡ ਹੀ ਤੋਡ਼ ਦਿੱਤਾ ਹੈ।ਇਸ਼ਾਂਤ ਦੇ ਅਰਧ ਸੈਂਕੜਾ ’ਤੇ ਕਪਤਾਨ ਕੋਹਲੀ ਹੋਏ ਖੁਸ਼
ਉਥੇ ਹੀ ਇਸ਼ਾਂਤ ਨੇ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾ ਕਪਤਾਨ ਵਿਰਾਟ ਕੋਹਲੀ ਖੁਸ਼ ਨਜ਼ਰ ਆਏ। ਡਰੇਸਿੰਗ ਰੂਮ ’ਚ ਖੜੇ ਹੋਕੇ ਵਿਰਾਟ ਕੋਹਲੀ ਨੇ ਇਸ਼ਾਂਤ ਸ਼ਰਮਾ ਦੀ ਇਸ ਸ਼ਾਨਦਾਰ ਪਾਰੀ ਤੇ ਖੜ੍ਹੇ ਹੋ ਉਨ੍ਹਾਂ ਨੇ ਤਾੜੀਆਂ ਵਜਾਈਆਂ। ਇਸ ਦੌਰਾਨ ਵਿਰਾਟ ਕੋਹਲੀ ਦੀ ਖੁਸ਼ੀ ਵੇਖਦੇ ਹੀ ਬਣ ਰਹੀਆਂ ਸਨ। ਸੋਸ਼ਲ ਮੀਡੀਆ ’ਤੇ ਵਿਰਾਟ ਕੋਹਲੀ ਦਾ ਇਹ ਵੀਡੀਓ ਕਾਫ਼ੀ ਵਾਈਰਲ ਹੋ ਰਿਹਾ ਹੈ ਅਤੇ ਫੈਂਸ ਵੀ ਕਾਫ਼ੀ ਜ਼ਿਆਦਾ ਪੰਸਦ ਕਰ ਰਹੇ ਹਨ।
ਟੀਮ ਚੋਣ ’ਚ ਕਪਤਾਨਾਂ ਦੀ ਭੂਮਿਕਾ ਅਹਿਮ ਹੋਣੀ ਚਾਹੀਦੀ ਹੈ : ਰਮੀਜ ਰਾਜਾ
NEXT STORY