ਅਹਿਮਦਾਬਾਦ– ਭਾਰਤੀ ਟੀਮ ਵਿਚ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੈਸਟ ਕ੍ਰਿਕਟ ਵਿਚ 100 ਟੈਸਟ ਖੇਡਣ ਵਾਲਾ ਭਾਰਤ ਦਾ 11ਵਾਂ ਖਿਡਾਰੀ ਬਣਨ ਜਾ ਰਿਹਾ ਹੈ। ਇਸ਼ਾਂਤ ਇੰਗਲੈਂਡ ਵਿਰੁੱਧ ਸਰਦਾਰ ਪਟੇਲ ਸਟੇਡੀਅਮ ਵਿਚ ਬੁੱਧਵਾਰ ਤੋਂ ਹੋਣ ਵਾਲੇ ਤੀਜੇ ਟੈਸਟ ਵਿਚ ਉਤਰਨ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ। ਇਸ਼ਾਂਤ ਨੇ ਸੀਰੀਜ਼ ਦੇ ਦੂਜੇ ਮੈਚ ਵਿਚ 300 ਵਿਕਟਾਂ ਪੂਰੀਆ ਕਰ ਲਈਆਂ ਸਨ ਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ 6ਵਾਂ ਭਾਰਤੀ ਗੇਂਦਬਾਜ਼ ਬਣਿਆ ਸੀ।
ਦਿੱਲੀ ਦੇ ਇਸ਼ਾਂਤ ਨੇ ਸਾਲ 2007 ਵਿਚ ਢਾਕਾ ਵਿਚ ਬੰਗਲਾਦੇਸ਼ ਵਿਰੁੱਧ ਆਪਣਾ ਟੈਸਟ ਕਰੀਅਰ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿਚ ਸ਼ੁਰੂ ਕੀਤਾ ਸੀ। ਇਸ਼ਾਂਤ ਜੇਕਰ ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ਵਿਚ 24 ਫਰਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਵਿਚ ਉਤਰਦਾ ਹੈ ਤਾਂ ਇਹ ਉਸਦਾ 100ਵਾਂ ਟੈਸਟ ਮੈਚ ਹੋਵੇਗਾ ਤੇ ਲੀਜੈਂਡ ਕਪਿਲ ਦੇਵ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਦੂਜਾ ਭਾਰਤੀ ਪੇਸਰ ਬਣੇਗਾ। 32 ਸਾਲਾ ਇਸ਼ਾਂਤ ਨੇ ਇੰਗਲੈਂਡ ਵਿਰੁੱਧ ਮੌਜੂਦਾ ਸੀਰੀਜ਼ ਦੇ ਦੂਜੇ ਟੈਸਟ ਵਿਚ ਆਪਣੀਆਂ ‘ਵਿਕਟਾਂ ਦਾ ਤੀਹਰਾ ਸੈਂਕੜਾ’ ਪੂਰਾ ਕੀਤਾ ਸੀ।
ਇਸ਼ਾਂਤ ਦੇ ਨਾਂ 99 ਟੈਸਟਾਂ ਵਿਚ 302 ਵਿਕਟਾਂ ਹਨ। ਇਸ ਦੌਰਾਨ ਇਕ ਪਾਰੀ ਵਿਚ ਉਸਦੀ ਸਰਵਸ੍ਰੇਸ਼ਠ ਗੇਂਦਬਾਜ਼ੀ 74 ਦੌੜਾਂ ਦੇ ਕੇ 7 ਵਿਕਟਾਂ ਹੈ। ਉਸ ਨੇ 11 ਵਾਰ ਪਾਰੀ ਵਿਚ 5 ਵਿਕਟਾਂ ਲਈਆਂ ਹਨ।
ਭਾਰਤ ਵਲੋਂ 100 ਟੈਸਟ ਖੇਡਣ ਵਾਲੇ ਖਿਡਾਰੀ
- ਸਚਿਨ ਤੇਂਦੁਲਕਰ-200
- ਰਾਹੁਲ ਦ੍ਰਾਵਿੜ-163
- ਵੀ. ਵੀ. ਐੱਸ. ਲਕਸ਼ਮਣ-134
- ਅਨਿਲ ਕੁੰਬਲੇ-132
- ਕਪਿਲ ਦੇਵ-131
- ਸੁਨੀਲ ਗਾਵਸਕਰ-125
- ਦਿਲੀਪ ਵੇਂਗਸਰਕਰ-116
- ਸੌਰਭ ਗਾਂਗੁਲੀ-113
- ਵਰਿੰਦਰ ਸਹਿਵਾਗ-103
- ਹਰਭਜਨ ਸਿੰਘ-103
ਕ੍ਰਿਕਟਰਾਂ ਦੀ ਸ਼ਾਨਦਾਰ ਫੌਜ ਤਿਆਰ ਕਰ ਰਹੀ ਹੈ ਇੰਗਲੈਂਡ ਦੀ ਰੋਟੇਸ਼ਨ ਨੀਤੀ : ਸਟੇਨ
NEXT STORY