ਮੈਲਬੋਰਨ (ਆਸਟਰੇਲੀਆ), (ਭਾਸ਼ਾ)– ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਨੇ 18 ਸਾਲਾ ਕ੍ਰੋਏਸ਼ੀਆਈ ਕੁਆਲੀਫਾਇਰ ਡਿਨੋ ਪ੍ਰਿਜਮਿਚ ਹੱਥੋਂ ਮਿਲੀ ਚੁਣੌਤੀ ਨੂੰ ਢਹਿ-ਢੇਰੀ ਕਰਦੇ ਹੋਏ ਐਤਵਾਰ ਨੂੰ ਇੱਥੇ ਆਸਟਰੇਲੀਅਨ ਓਪਨ ਦੇ 4 ਘੰਟੇ ਤਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ਵਿਚ 6-2, 6-7 (5), 6-3, 6-4 ਨਾਲ ਜਿੱਤ ਦਰਜ ਕੀਤੀ। ਪ੍ਰਿਜਮਿਚ ਕਦੇ ਵੀ ਗ੍ਰੈਂਡ ਸਲੈਮ ਦਾ ਮੈਚ ਨਹੀਂ ਖੇਡਿਆ ਸੀ ਤੇ ਉਸਦਾ ਜਨਮ ਜੋਕੋਵਿਚ ਦੇ 2005 ਵਿਚ ਗ੍ਰੈਂਡ ਸਲੈਮ ਡੈਬਿਊ ਕਰਨ ਦੇ 7 ਮਹੀਨਿਾਂ ਬਾਅਦ ਹੋਇਆ ਸੀ ਪਰ ਉਸ ਨੇ 24 ਵਾਰ ਦੇ ਮੇਜਰ ਜੇਤੂ ਨੂੰ ਤਦ ਤਕ ਪ੍ਰੇਸ਼ਾਨ ਕੀਤਾ ਜਦੋਂ ਤਕ ਉਹ ਕਰ ਸਕਦਾ ਸੀ।
ਇਹ ਵੀ ਪੜ੍ਹੋ : T20 WC ਦੀਆਂ ਤਿਆਰੀਆਂ ਲਈ IPL ਮਹੱਤਵਪੂਰਨ, ਟੀਮ ਵਿੱਚ ਜਗ੍ਹਾ ਬਣਾਉਣ ਬਾਰੇ ਵੀ ਬੋਲੇ ਸ਼ਿਵਮ ਦੂਬੇ
ਮੈਲਬੋਰਨ ਪਾਰਕ ਵਿਚ 2005 ਵਿਚ ਗ੍ਰੈਂਡ ਸਲੈਮ ਡੈਬਿਊ ਕਰਨ ਵਾਲੇ ਜੋਕੋਵਿਚ ਨੇ ਆਸਟਰੇਲੀਅਨ ਓਪਨ ਵਿਚ ਅਜਿਹਾ ਰਿਕਾਰਡ ਬਣਾ ਦਿੱਤਾ, ਜਿਸ ਦੀ ਬਰਾਬਰੀ ਸ਼ਾਇਦ ਹੀ ਕੋਈ ਖਿਡਾਰੀ ਕਰ ਸਕੇ। ਉਹ ਇੱਥੇ 10 ਖਿਤਾਬ ਆਪਣੀ ਝੋਲੀ ਵਿਚ ਪਾ ਚੁੱਕਾ ਹੈ। ਪਹਿਲਾ ਸੈੱਟ ਉਮੀਦਾਂ ਅਨੁਸਾਰ ਹੋਇਆ ਪਰ ਦੂਜੇ ਸੈੱਟ ਵਿਚ ਪ੍ਰਿਜਮਿਚ ਨੇ ਬਰਾਬਰੀ ਹਾਸਲ ਕੀਤੀ ਤੇ ਫਿਰ ਤੀਜੇ ਨੂੰ ਬ੍ਰੇਕ ਤਕ ਲੈ ਗਿਆ, ਜਿਸ ਤੋਂ ਦਰਸ਼ਕਾਂ ਨੂੰ ਕਾਫੀ ਹੈਰਾਨੀ ਹੋਈ ਪਰ ਫਿਰ ਦੁਨੀਆ ਦੇ ਨੰਬਰ ਇਕ ਰੈਂਕਿੰਗ ਦੇ ਖਿਡਾਰੀ ਨੇ ਵਾਪਸੀ ਕਰਕੇ ਸੈੱਟ ਜਿੱਤ ਲਿਆ। ਪ੍ਰਿਜਮਿਚ ਨੇ ਚੌਥੇ ਸੈੱਟ ਵਿਚ ਵੀ ਹਾਰ ਨਹੀਂ ਮੰਨੀ ਜਦੋਂ ਉਹ 0-4 ਨਾਲ ਪਿਛੜ ਰਿਹਾ ਸੀ। ਉਸ ਨੇ ਤਿੰਨ ਮੈਚ ਪੁਆਇੰਟ ਬਚਾ ਕੇ ਸਕੋਰ 5-3 ਕਰ ਦਿੱਤਾ। ਅੰਤ ਵਿਚ ਜੋਕੋਵਿਚ ਨੇ 4 ਘੰਟੇ 1 ਮਿੰਟ ਤਕ ਚੱਲੇ ਮੁਕਾਬਲੇ ਨੂੰ ਖਤਮ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
INDvsAFG 2nd T20i : ਜਾਇਸਵਾਲ ਤੇ ਦੁਬੇ ਨੇ ਦਿਵਾਈ 'ਟੀਮ ਇੰਡੀਆ' ਨੂੰ ਜਿੱਤ, ਲੜੀ 'ਤੇ 2-0 ਨਾਲ ਕੀਤਾ ਕਬਜ਼ਾ
NEXT STORY