ਰੋਮ- ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਇਸਦਾ ਐਲਾਨ ਕੀਤਾ। ਇਟਾਲੀਅਨ ਓਪਨ ਆਮ ਤੌਰ ’ਤੇ ਮਈ ਦੇ ਦੂਜੇ ਹਫਤੇ ’ਚ ਸ਼ੁਰੂ ਹੁੰਦਾ ਹੈ ਪਰ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਕਰੀਬ ਚਾਰ ਮਹੀਨੇ ਅੱਗੇ ਵਧਾ ਦਿੱਤਾ ਗਿਆ। ਇਟਾਲੀਅਨ ਓਪਨ ਦੇ ਮੁਲਤਵੀ ਹੋਣ ਤੋਂ ਪਹਿਲਾਂ ਮੈਡਿ੍ਰਡ ਓਪਨ ਨੂੰ ਰੱਦ ਕਰ ਦਿੱਤਾ ਗਿਆ ਸੀ। ਇਟਾਲੀਅਨ ਓਪਨ ਹੁਣ ਫ੍ਰੈਂਚ ਓਪਨ ਤੋਂ ਦੋ ਹਫਤੇ ਪਹਿਲਾਂ ਸ਼ੁਰੂ ਹੋਣ ਹੈ। ਫ੍ਰੈਂਚ ਓਪਨ ਨੂੰ ਮਈ ’ਚ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਟਾਲੀਅਨ ਓਪਨ ਦੇ ਪ੍ਰਮੁੱਖ ਪ੍ਰਬੰਧਕ ਨੇ ਬਿਆਨ ’ਚ ਕਿਹਾ ਕਿ ਇਹ ਟੂਰਨਾਮੈਂਟ ਕੋਵਿਡ-19 ਦੇ ਮੱਦੇਨਜ਼ਰ ਬਣਾਏ ਗਏ ਪ੍ਰੋਟੋਕਾਲ ਦੇ ਨਾਲ ਹੋਵੇਗਾ, ਜਿਸ ’ਚ ਲਾਕਰ ਰੂਮ ਤੋਂ ਲੈ ਕੇ ਕੋਰਟ ਤਕ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਅਤੇ ਸਬੰਧਤ ਖੇਤਰ ਨੂੰ ਸਮੇਂ-ਸਮੇਂ ’ਤੇ ਕੀਟਾਣੂ ਰਹਿਤ ਬਣਾਉਣਾ ਹੈ। ਇਹ ਟੂਰਨਾਮੈਂਟ 21 ਸਤੰਬਰ ਨੂੰ ਫਾਈਨਲ ਦੇ ਨਾਲ ਖਤਮ ਹੋਵੇਗਾ।
ਗ੍ਰੈਂਡ ਫਾਈਨਲ ਸ਼ਤਰੰਜ ਟੂਰਨਾਮੈਂਟ : ਕਾਰਲਸਨ ਦੀ ਵਾਪਸੀ, ਸਕੋਰ ਬਰਾਬਰ
NEXT STORY