ਸਪੋਰਟਸ ਡੈਸਕ- ਸਾਲ 2024 ਭਾਰਤ ਲਈ ਹੁਣ ਤੱਕ ਬੇਹੱਦ ਸ਼ਾਨਦਾਰ ਰਿਹਾ ਹੈ। ਇਸ ਸਾਲ ਜਿੱਥੇ ਭਾਰਤੀ ਕ੍ਰਿਕਟ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀ-20 ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕੀਤਾ ਸੀ, ਉੱਥੇ ਹੀ ਪੈਰਿਸ ਓਲੰਪਿਕਸ 'ਚ ਵੀ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਹੁਣ ਜੇਕਰ ਗੱਲ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ ਦੀ ਕਰੀਏ ਤਾਂ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਸਿਤਾਰੇ ਸਰਫਰਾਜ਼ ਖਾਨ ਦਾ ਇਹ ਸਾਲ ਹੁਣ ਤੱਕ ਸ਼ਾਨਦਾਰ ਰਿਹਾ ਹੈ। ਇਹ ਭਾਰਤੀ ਬੱਲੇਬਾਜ਼ ਘਰੇਲੂ ਕ੍ਰਿਕੇਟ ਵਿੱਚ ਤਬਾਹੀ ਮਚਾ ਰਿਹਾ ਹੈ ਅਤੇ ਇੰਗਲੈਂਡ ਦੇ ਖਿਲਾਫ ਆਪਣੀ ਟੀਮ ਇੰਡੀਆ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਸ ਨੇ ਆਪਣੀ ਕਲਾ ਦਾ ਸ਼ਾਨਦਾਰ ਮੁਜ਼ਾਹਿਰਾ ਕੀਤਾ ਹੈ।
ਨਿਊਜ਼ੀਲੈਂਡ ਨਾਲ ਚੱਲ ਰਹੀ ਟੈਸਟ ਲੜੀ ਦੇ ਪਹਿਲੇ ਮੈਚ 'ਚ ਸ਼ਾਨਦਾਰ ਪਾਰੀ ਖੇਡ ਚੁੱਕੇ ਸਰਫਰਾਜ਼ ਖ਼ਾਨ ਨੇ ਹੁਣ ਸੋਸ਼ਲ ਮੀਡੀਆ 'ਤੇ ਇਕ ਬਹੁਤ ਵੱਡੀ ਖੁਸ਼ਖ਼ਬਰੀ ਸਾਂਝੀ ਕਰਦਿਆਂ ਖੁਲਾਸਾ ਕੀਤਾ ਹੈ ਕਿ ਉਹ ਇਕ ਪੁੱਤਰ ਦੇ ਪਿਤਾ ਬਣ ਗਏ ਹਨ। ਟੀਮ ਇੰਡੀਆ ਲਈ ਮੱਧਕ੍ਰਮ 'ਚ ਬੱਲੇਬਾਜ਼ੀ ਕਰਨ ਆਉਂਦੇ ਸਰਫਰਾਜ਼ ਖ਼ਾਨ ਤੇ ਉਸ ਦੀ ਪਤਨੀ ਨੇ ਮੁੰਬਈ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।
ਟੀਮ ਇੰਡੀਆ ਦੇ ਸੁਪਰਸਟਾਰ ਸਰਫਰਾਜ਼ ਖਾਨ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ 21 ਅਕਤੂਬਰ, 2024 ਨੂੰ ਆਪਣੀ ਪਤਨੀ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ ਤੇ ਸਰਫਰਾਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ Instagram 'ਤੇ ਸਟੋਰੀ ਸ਼ੇਅਰ ਕਰ ਕੇ ਆਪਣੇ ਬੱਚੇ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਉਸ ਨੇ ਇਹ ਖ਼ੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਤੇ ਚਾਹੁਣ ਵਾਲਿਆਂ ਨਾਲ ਸਾਂਝੀ ਕਰਦਿਆਂ ਲਿਖਿਆ, ''It's A Baby Boy''
ਸਰਫਰਾਜ਼ ਦੇ ਪਿਤਾ ਨੌਸ਼ਾਦ ਖਾਨ ਵੀ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਸਨ ਤੇ ਤਸਵੀਰ 'ਚ ਉਹ ਵੀ ਸਰਫਰਾਜ਼ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਸਰਫਰਾਜ਼ ਦੇ ਘਰ ਬੱਚੇ ਦੇ ਜਨਮ ਨਾਲ ਹੁਣ ਉਨ੍ਹਾਂ ਦੇ ਪਿਤਾ ਨੌਸ਼ਾਦ ਖ਼ਾਨ ਹੁਣ 'ਦਾਦਾ' ਬਣ ਗਏ ਹਨ, ਜਦਕਿ ਸਰਫਰਾਜ਼ ਦਾ ਛੋਟਾ ਭਰਾ ਮੁਸ਼ੀਰ ਚਾਚਾ ਬਣ ਗਿਆ ਹੈ।
ਸਰਫਰਾਜ਼ ਖਾਨ ਦੇ ਨਵਜੰਮੇ ਬੱਚੇ ਦਾ ਜਨਮ ਭਾਰਤ ਬਨਾਮ ਨਿਊਜ਼ੀਲੈਂਡ ਦੇ ਪਹਿਲੇ ਟੈਸਟ ਮੈਚ ਤੋਂ ਠੀਕ ਬਾਅਦ ਹੋਇਆ ਸੀ, ਜੋ ਕਿ ਟੀਮ ਇੰਡੀਆ ਹਾਰ ਗਈ ਸੀ। ਸਰਫਰਾਜ਼ ਨੇ ਇਸ ਮੈਚ 'ਚ ਆਪਣਾ ਪਹਿਲਾ ਟੈਸਟ ਸੈਂਕੜਾ ਮਾਰਨ ਤੋਂ ਬਾਅਦ ਆਪਣੀ ਸਭ ਤੋਂ ਵਧੀਆ ਪਾਰੀ ਖੇਡੀ, ਜਿਸ 'ਚ ਉਸ ਨੇ 195 ਗੇਂਦਾਂ ਵਿੱਚ 18 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 150 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਦੀ ਇਸ ਤੇਜ਼ ਪਾਰੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕਈ ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ- ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ 'ਚ ਡਿੱਗੀ ਗੱਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਦੌਰੇ ਲਈ ਭਾਰਤੀ ਏ ਟੀਮ ਦਾ ਐਲਾਨ, ਇਹ ਖਿਡਾਰੀ ਬਣਿਆ ਕਪਤਾਨ
NEXT STORY