ਮੁੰਬਈ- ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ 'ਚ ਸੋਮਵਾਰ ਨੂੰ ਇੱਥੇ 11 ਦੌੜਾਂ ਨਾਲ ਮਿਲੀ ਹਾਰ ਦੇ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਵਿੰਦਰ ਜਡੇਜਾ ਨੇ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਆਖ਼ਰੀ ਦੇ ਓਵਰਾਂ 'ਚ 10-15 ਦੌੜਾਂ ਜ਼ਿਆਦਾ ਲੁਟਾ ਦਿੱਤੀਆਂ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ 'ਤੇ 187 ਦੌੜਾਂ ਬਣਾਉਣ ਦੇ ਬਾਅਦ ਚੇਨਈ ਨੂੰ 6 ਵਿਕਟਾਂ 'ਤੇ 176 ਦੌੜਾਂ 'ਤੇ ਰੋਕ ਦਿੱਤਾ।
ਇਹ ਵੀ ਪੜ੍ਹੋ : IPL 2022: ਕੇਵਿਨ ਪੀਟਰਸਨ ਨੇ ਜੋਸ ਬਟਲਰ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ
ਮੈਚ ਦੇ ਬਾਅਦ ਜਡੇਜਾ ਨੇ ਕਿਹਾ ਕਿ ਅਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ। ਨਵੀਂ ਗੇਂਦ ਨਾਲ ਅਸੀਂ ਚੰਗੀ ਗੇਂਦਬਾਜ਼ੀ ਕੀਤੀ, ਪਰ ਮੈਨੂੰ ਲੱਗਾ ਕਿ ਅਸੀਂ ਆਖ਼ਰੀ ਦੋ-ਤਿੰਨ ਓਵਰਾਂ 'ਚ 10-15 ਦੌੜਾਂ ਜ਼ਿਆਦਾ ਦੇ ਦਿੱਤੀਆਂ। ਆਖ਼ਰੀ ਦੇ ਓਵਰਾਂ 'ਚ ਅਸੀਂ ਆਪਣੀ ਯੋਜਨਾ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਅੰਜਾਮ ਨਹੀਂ ਦੇ ਸਕੇ।
ਇਹ ਵੀ ਪੜ੍ਹੋ : IPL 2022 'ਚ ਗੁਜਰਾਤ ਟਾਈਟਨਸ ਦਾ ਸ਼ਾਨਦਾਰ ਪ੍ਰਦਰਸ਼ਨ, ਸ਼ੰਮੀ ਨੇ ਸਭ ਤੋਂ ਵੱਧ ਵਿਕਟਾਂ ਲੈਣ ਦੀ ਜ਼ਿੰਮੇਵਾਰੀ ਨਿਭਾਈ
ਉਨ੍ਹਾਂ 39 ਗੇਂਦਾਂ 'ਚ 78 ਦੌੜਾਂ ਦੀ ਪਾਰੀ ਖੇਡ ਚੇਨਈ ਨੂੰ ਅੰਤ ਤਕ ਮੈਚ 'ਚ ਬਣਾਏ ਰੱਖਣ ਵਾਲੇ ਅੰਬਾਤੀ ਰਾਇਡੂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ, ਪਰ ਜਿਵੇਂ ਕਿ ਮੈਂ ਕਿਹਾ ਕਿ ਅਸੀਂ ਪੰਜਾਬ ਦੀ ਪਾਰੀ ਨੂੰ 170-175 ਦੌੜਾਂ ਦੇ ਹੇਠਾਂ ਰੋਕ ਸਕਦੇ ਸੀ। ਇਸ ਤੋਂ ਇਲਾਵਾ ਸਾਡੀ ਬੱਲੇਬਾਜ਼ੀ ਵੀ ਸ਼ੁਰੂਆਤੀ ਓਵਰਾਂ 'ਚ ਚੰਗੀ ਨਹੀ ਰਹੀ, ਜਿਸ ਨਾਲ ਟੀਚੇ ਨੂੰ ਹਾਸਲ ਕਰਨ ਦੀ ਲੈਅ ਨਹੀਂ ਬਣ ਸਕੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022: ਕੇਵਿਨ ਪੀਟਰਸਨ ਨੇ ਜੋਸ ਬਟਲਰ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ
NEXT STORY