ਕੋਲੰਬੋ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਰਵਿੰਦਰ ਜਡੇਜਾ ਦੀ ਉਸ ਦੀ ਆਲਰਾਊਂਡ ਸਮਰੱਥਾ 'ਤੇ ਤਰੀਫ ਕੀਤੀ ਅਤੇ ਕਿਹਾ ਕਿ ਸੌਰਾਸ਼ਟਰ ਦਾ ਇਹ ਕ੍ਰਿਕਟਰ ਅਹਿਮ ਹੈ ਅਤੇ ਖਾਸ ਕਰਕੇ ਟੈਸਟ ਟੀਮ 'ਚ ਸੰਤੁਲਨ ਨੂੰ ਬਣਾਉਦਾ ਹੈ। ਜਡੇਜਾ ਨੇ ਦੂਸਰੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਅਜੇਤੂ 70 ਦੌੜਾਂ ਅਤੇ ਫਿਰ ਸ਼੍ਰੀਲੰਕਾ ਦੀ ਪੂਰੀ ਪਾਰੀ 'ਚ 5 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਹ ਮੈਚ 53 ਦੌੜਾਂ ਨਾਲ ਜਿੱਤ ਲਿਆ।
ਕੋਹਲੀ ਨੇ ਜਡੇਜਾ ਦੇ ਹਵਾਲੇ 'ਚ ਕਿਹਾ ਕਿ ਇਸ ਤਰ੍ਹਾਂ ਦੇ ਖਿਡਾਰੀ ਬਹੁਤ ਘੱਟ ਮਿਲਦੇ ਹਨ, ਜੋ ਦੋਵਾਂ ਵਿਭਾਗਾਂ 'ਚ ਮਾਹਰ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਜਡੇਜਾ ਖੇਡ ਦੇ ਪੱਖ 'ਚ ਤੇਜ਼ੀ ਨਾਲ 60 ਤੋਂ 70 ਦੌੜਾਂ ਬਣਾ ਸਕਦੇ ਹਨ ਇਸ ਦੇ ਨਾਲ ਮੈਚ ਦਾ ਪਾਸਾ ਪਲਟ ਸਕਦਾ ਹੈ। ਆਸਟਰੇਲੀਆ ਦੇ ਖਿਲਾਫ ਧਰਮਸ਼ਾਲਾ ਨੂੰ ਯਾਦ ਕਰੀਏ ਤਾਂ ਇਕ ਮਹੱਤਵਪੂਰਨ ਪਾਰੀ ਸੀ।
ਮੋਹਾਲੀ 'ਚ ਇੰਗਲੈਂਡ ਦੇ ਖਿਲਾਫ ਉਸ ਨੇ 90 ਦੌੜਾਂ ਬਣਾਈਆਂ ਸਨ। ਕੋਹਲੀ ਨੇ ਕਿਹਾ ਕਿ ਯੋਗਤਾ ਹੈ ਅਤੇ ਉਸ 'ਤੇ ਵਿਸ਼ਵਾਸ ਹੈ। ਉਸ ਨੇ ਪਿੱਛਲੇ 1 ਸਾਲ 'ਚ ਆਪਣੀ ਬੱਲੇਬਾਜ਼ੀ 'ਤੇ ਸਖਤ ਮਹਿਨਤ ਕੀਤੀ। ਉਹ ਜ਼ਿਆਦਾ ਗੇਂਦਬਾਜ਼ੀ ਕਰਦਾ ਹੈ ਕਿ ਬਾਕੀ ਚੀਜਾਂ ਪਿੱਛੇ ਰਹਿ ਜਾਦੀਆਂ ਹਨ ਪਰ ਹੁਣ ਉਨ੍ਹਾਂ 'ਚੋਂ ਵੀ ਅੱਗੇ ਵੱਧ ਰਿਹਾ ਹੈ।
ਭਾਰਤ ਨਾਲ ਕ੍ਰਿਕਟ ਰਿਸ਼ਤੇ ਬਹਾਲ ਨਾ ਕਰ ਸਕਣ ਦਾ ਦੁੱਖ : ਸ਼ਹਿਰਯਾਰ
NEXT STORY