ਹੈਦਰਾਬਾਦ– ਭਾਰਤੀ ਗੋਲਫਰ ਜੈਸਮੀਨ ਸ਼ੇਖਰ ਨੇ ਸ਼ੁੱਕਰਵਾਰ ਨੂੰ ਇੱਥੇ ਆਖਰੀ ਦਿਨ ਚਾਰ ਅੰਡਰ 68 ਦਾ ਕਾਰਡ ਖੇਡ ਕੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਦੇ 15ਵੇਂ ਤੇ ਆਖਰੀ ਗੇੜ ਦਾ ਖਿਤਾਬ ਆਪਣੇ ਨਾਂ ਕੀਤਾ। ਇਹ ਜੈਸਮੀਨ ਦੀ ਇਸ ਸੈਸ਼ਨ ਵਿਚ ਦੂਜੀ ਟਰਾਫੀ ਹੈ।
ਉਸ ਨੇ ਟੂਰਨਾਮੈਂਟ ਦੇ 13ਵੇਂ ਗੇੜ ਦਾ ਖਿਤਾਬ ਵੀ ਜਿੱਤਿਆ। ਉਹ 2024 ਵਿਚ ਇਕ ਤੋਂ ਵੱਧ ਖਿਤਾਬ ਜਿੱਤਣ ਵਾਲੀ ਚੌਥੀ ਖਿਡਾਰਨ ਵੀ ਬਣ ਗਈ। ਜੈਸਮੀਨ ਨੇ ਫਰੰਟ ਨਾਈਨ ’ਤੇ ਸਾਰੇ ਹੋਲ ਵਿਚ ਪਾਰ ਦਾ ਕਾਰਡ ਖੇਡਿਆ ਪਰ ਫਿਰ 14ਵੇਂ ਤੋਂ 17ਵੇਂ ਹੋਲ ਤੱਕ ਲਗਾਤਾਰ ਚਾਰ ਬਰਡੀਆਂ ਲਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਉਹ ਚਾਰ ਸ਼ਾਟਾਂ ਦੀ ਬੜ੍ਹਤ ਨਾਲ ਖਿਤਾਬ ਜਿੱਤਣ ਵਿਚ ਕਾਮਯਾਬ ਰਹੀ।
ਅਮਨਦੀਪ (72) ਕੁੱਲ ਚਾਰ ਅੰਡਰ 212 ਦੇ ਸਕੋਰ ਨਾਲ ਇਕੱਲੇ ਦੂਜੇ ਸਥਾਨ ’ਤੇ ਰਹੀ। ਹਿਤਾਸ਼ੀ ਬਖਸ਼ੀ 71 ਦਾ ਕਾਰਡ ਖੇਡ ਕੇ ਗੌਰਿਕਾ ਬਿਸ਼ਨੋਈ (70), ਵਿਧਾਤ੍ਰੀ ਉਰਸ (70) ਤੇ ਨਯਨਿਕਾ ਸਾਂਗਾ (72) ਦੇ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਸਾਰਿਆਂ ਦਾ ਕੁੱਲ ਸਕੋਰ ਤਿੰਨ ਅੰਡਰ 213 ਦਾ ਰਿਹਾ।
IPL 2025 ਦੀ ਤਾਰੀਖ ਆਈ ਸਾਹਮਣੇ, ਜਾਣੋ ਕਦੋਂ ਸ਼ੁਰੂ ਹੋਵੇਗਾ ਟੀ20 ਦਾ ਮਹਾਮੁਕਾਬਲਾ
NEXT STORY