ਨਵੀਂ ਦਿੱਲੀ, (ਬਿਊਰੋ)— ਰਾਸ਼ਟਰੀ ਚੋਣਕਰਤਾ ਪ੍ਰਮੁੱਖ ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਦੌਰੇ ਦੇ ਲਈ ਚੁਣੇ ਗਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਰਬਸੰਮਤੀ ਨਾਲ ਪਸੰਦ ਸਨ। ਬੁਮਰਾਹ ਦੀ ਸਵਿੰਗ ਕਰਾਉਣ ਦੀ ਸਮਰਥਾ ਅਤੇ ਯਾਰਕਰ ਸੁੱਟਣ ਦੀ ਸਮਰਥਾ ਅਤੇ ਉਸ ਦੀ ਰਫਤਾਰ ਦੀ ਸ਼ਲਾਘਾ ਕਰਦੇ ਹੋਏ ਪ੍ਰਸਾਦ ਨੇ ਕਿਹਾ ਪਿਛਲੇ 18 ਮਹੀਨਿਆਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਬੁਮਰਾਹ ਸਰਬਸੰਮਤੀ ਨਾਲ ਪਸੰਦ ਸਨ। ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ ਅਤੇ ਉਨ੍ਹਾਂ ਵਨਡੇ ਅਤੇ ਟੀ-20 ਦੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਬੁਮਰਾਹ ਨੂੰ ਜੇਕਰ ਇਸ ਦੌਰੇ 'ਚ ਮੌਕਾ ਮਿਲਦਾ ਹੈ ਤਾਂ ਉਹ ਟੈਸਟ ਮੈਚਾਂ 'ਚ ਆਪਣਾ ਡੈਬਿਊ ਕਰਨਗੇ। ਬੁਮਰਾਹ ਨੇ ਆਪਣੇ ਕੌਮਾਂਤਰੀ ਕਰੀਅਰ 'ਚ ਅਜੇ ਤੱਕ 28 ਵਨਡੇ ਅਤੇ 30 ਟਵੰਟੀ-20 ਮੈਚ ਖੇਡੇ ਹਨ। 6 ਦਸੰਬਰ ਨੂੰ 24 ਸਾਲ ਦੇ ਹੋਣ ਜਾ ਰਹੇ ਬੁਮਰਾਹ ਨੂੰ ਆਪਣੇ ਜਨਮ ਦਿਨ ਤੋਂ ਪਹਿਲਾਂ ਇਹ ਸ਼ਾਨਦਾਰ ਮੌਕਾ ਮਿਲਿਆ ਹੈ। ਹਾਲਾਂਕਿ ਉਨ੍ਹਾਂ ਨੇ ਪਿਛਲੇ ਇਕ ਸਾਲ 'ਚ ਲੰਬੇ ਫਾਰਮੈਟ ਦੇ ਪਹਿਲੇ ਦਰਜੇ ਦਾ ਮੈਚ ਨਹੀਂ ਖੇਡਿਆ ਹੈ। ਉਹ ਆਖਰੀ ਵਾਰ ਪਹਿਲੇ ਦਰਜੇ ਦੇ ਮੈਚ 'ਚ ਇਸ ਸਾਲ ਜਨਵਰੀ 'ਚ ਝਾਰਖੰਡ ਦੇ ਖਿਲਾਫ ਰਣਜੀ ਸੈਮੀਫਾਈਨਲ 'ਚ ਗੁਜਰਾਤ ਵੱਲੋਂ ਖੇਡੇ ਸਨ।
ਦੱਖਣੀ ਅਫਰੀਕਾ ਦੌਰੇ 'ਚ ਤਿੰੰਨ ਟੈਸਟ, ਕੇਪਟਾਊਨ, ਸੈਂਚੁਰੀਅਨ ਅਤੇ ਜੋਹਾਨਸਬਰਗ 'ਚ ਖੇਡੇ ਜਾਣ ਵਾਲੇ ਹਨ ਜਿੱਥੋਂ ਦੀਆਂ ਪਿੱਚਾਂ ਤੇਜ਼ ਮੰਨੀਆਂ ਜਾਂਦੀਆਂ ਹਨ। ਬੁਮਰਾਹ ਨੂੰ ਪੰਜਵੇਂ ਮਾਹਰ ਤੇਜ਼ ਗੇਂਦਬਾਜ਼ ਦੇ ਰੂਪ 'ਚ ਚੁਣਿਆ ਗਿਆ ਹੈ। ਬੁਮਰਾਹ ਨੇ ਇਸ ਸਾਲ ਸੀਮਿਤ ਓਵਰਾਂ 'ਚ 35 ਵਿਕਟ ਲਏ ਹਨ ਜਦਕਿ ਵਨਡੇ 'ਚ ਉਹ 2017 'ਚ ਚੌਥੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਪ੍ਰਸਾਦ ਨੇ ਕਿਹਾ, ਬੁਮਰਾਹ ਦਾ ਪਿਛਲੇ ਸਾਲ ਰਣਜੀ 'ਚ ਵੀ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ। ਦੱਖਣੀ ਅਫਰੀਕਾ ਦੀਆਂ ਤੇਜ਼ ਵਿਕਟਾਂ ਨੂੰ ਦੇਖਦੇ ਹੋਏ ਉਹ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਨਗੇ। ਭਾਰਤੀ ਟੀਮ 'ਚ ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਦੇ ਰੂਪ 'ਚ ਚਾਰ ਤੇਜ਼ ਗੇਂਦਬਾਜ਼ ਹਨ ਜਦਕਿ ਹਾਰਦਿਕ ਪੰਡਯਾ ਤੇਜ਼ ਗੇਂਦ ਆਲਰਾਊਂਡਰ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੋਣਕਰਤਾ ਅਤੇ ਟੀਮ ਪ੍ਰਬੰਧਨ ਦੀ ਸਰਬਸੰਮਤ ਪਸੰਦ ਬੁਮਰਾਹ ਨੂੰ ਦੱਖਣੀ ਅਫਰੀਕਾ 'ਚ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਪਾਉਂਦਾ ਹੈ ਜਾਂ ਨਹੀਂ।
B'day special : ਸੌਖੀ ਨਹੀਂ ਸੀ ਸ਼ਿਖਰ ਧਵਨ ਦੀ 'ਲਵ ਮੈਰਿਜ਼', 2 ਬੱਚਿਆਂ ਦੀ ਮਾਂ ਨਾਲ ਹੋਇਆ ਸੀ ਪਿਆਰ
NEXT STORY