ਕਾਨਪੁਰ— ਭਾਰਤੀ ਟੀਮ ਦੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਐਤਵਾਰ ਨੂੰ ਕਾਨਪੁਰ 'ਚ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ 'ਚ ਮਾਰਟਿਲ ਗੁਪਟਿਲ ਦੀ ਵਿਕਟ ਹਾਸਲ ਕਰਕੇ 50 ਵਿਕਟਾਂ ਪੂਰੀਆਂ ਕੀਤੀਆਂ। 28ਵੇਂ ਵਨ ਡੇ ਮੈਚ 'ਚ ਇਹ ਉਪਲੱਬਧੀ ਹਾਸਲ ਕਰਕੇ ਬੁਮਰਾਹ ਸਭ ਤੋਂ ਘੱਟ ਮੈਚਾਂ 'ਚ 50 ਵਿਕਟਾਂ ਹਾਸਲ ਕਰਨ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ।
ਰਿਕਾਰਡ ਹੁਣ ਵੀ ਅਜੀਤ ਅਗਰਕਰ ਦੇ ਨਾਂ ਹੈ ਜਿਸ ਨੇ 23 ਮੈਚਾਂ 'ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਸਭ ਤੋਂ ਘੱਟ ਮੈਚਾਂ 'ਚ ਵਨ ਡੇ 'ਚ ਸਭ ਤੋਂ ਜ਼ਿਆਦਾ 50 ਵਿਕਟਾਂ ਲੈਣ ਦਾ ਰਿਕਾਰਡ ਸ਼੍ਰੀਲੰਕਾ ਦੇ ਅਦੰਤਾ ਮੈਂਡਿਸ ਦੇ ਨਾਂ ਹੈ ਜਿਸ ਨੇ 19 ਮੈਚਾਂ 'ਚ 50 ਵਿਕਟਾਂ ਲੈ ਕੇ ਉਪਲੱਬਧੀ ਹਾਸਲ ਕੀਤੀ ਸੀ। ਅਗਰਕਰ ਅਤੇ ਬੁਮਰਾਹ ਤੋਂ ਬਾਅਦ ਇਸ ਮਾਮਲੇ 'ਚ ਮੁਹੰਮਦ ਸ਼ਮੀ (29 ਮੈਚ), ਇਰਫਾਨ ਪਠਾਨ (31 ਮੈਚ) ਅਤੇ ਅਮਿਤ ਮਿਸ਼ਰਾ (32 ਮੈਚ) ਦਾ ਨੰਬਰ ਆਉਦਾ ਹੈ।
ਬੁਮਰਾਹ ਇਸ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਫਾਰਮ 'ਚ ਰਿਹਾ ਹੈ ਅਤੇ ਪਹਿਲੇ ਵਨ ਡੇ 'ਚ 1 ਵਿਕਟ ਲੈਣ ਤੋਂ ਬਾਅਦ ਉਸ ਨੇ ਦੂਜੇ ਵਨ ਡੇ 'ਚ 2 ਵਿਕਟਾਂ ਲੈਂਦੇ ਹੋਏ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। 24 ਸਾਲਾਂ ਬੁਮਰਾਹ ਨੇ ਆਪਣਾ ਵਨ ਡੇ ਡੇਬਿਊ 23 ਜਨਵਰੀ 2016 ਨੂੰ ਆਸਟਰੇਲੀਆ ਖਿਲਾਫ ਅਤੇ ਟੀ-20 ਡੇਬਿਊ ਇਸ ਹੀ ਟੀਮ ਦੇ ਖਿਲਾਫ 26 ਜਨਵਰੀ 2016 ਨੂੰ ਖੇਡਿਆ ਸੀ। ਉਹ ਬਹੁਤ ਜਲਦੀ ਛੋਟੇ ਫਾਰਮੈਂਟ 'ਚ ਭਾਰਤੀ ਗੇਂਦਬਾਜ਼ੀ ਹਮਲਾਵਰ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਕਾਨਪੁਰ 'ਚ ਰੋਹਿਤ ਸ਼ਰਮਾ (147) ਅਤੇ ਵਿਰਾਟ ਕੋਹਲੀ (113) ਦੇ ਸੈਂਕੜੇ ਦੀ ਬਦੌਲਤ 50 ਓਵਰ 'ਚ 6 ਵਿਕਟਾਂ 'ਤੇ 337 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਰੀਅਲ ਮੈਡ੍ਰਿਡ ਫੁੱਟਬਾਲ ਸਟਾਰ ਮੈਨੁਅਲ ਮਾਰਟਿਨੇਜ ਦਾ ਹੋਇਆ ਦਿਹਾਂਤ
NEXT STORY