ਅਹਿਮਦਾਬਾਦ (ਭਾਸ਼ਾ) : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਨਿੱਜੀ ਕਾਰਨਾਂ ਕਾਰਨ ਵੀਰਵਾਰ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੇ ਚੌਥੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੌਥੇ ਟੈਸਟ ਲਈ ਬੁਮਰਾਹ ਦੀ ਜਗ੍ਹਾ ਕਿਸੇ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ
ਬੋਰਡ ਦੇ ਸਕੱਤਰ ਜੈਯ ਸ਼ਾਹ ਨੇ ਇਕ ਬਿਆਨ ਵਿਚ ਕਿਹਾ, ‘ਜਸਪ੍ਰੀਤ ਬੁਮਰਾਹ ਨੇ ਬੇਨਤੀ ਕੀਤੀ ਸੀ ਕਿ ਨਿੱਜੀ ਕਾਰਨਾਂ ਕਾਰਨ ਉਹ ਚੌਥਾ ਟੈਸਟ ਨਹੀਂ ਖੇਡ ਸਕਣਗੇ। ਉਨ੍ਹਾਂ ਨੂੰ ਟੀਮ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਉਹ ਚੋਣ ਲਈ ਉਪਲੱਬਧ ਨਹੀਂ ਹਨ।’ ਬੁਮਰਾਹ ਨੂੰ ਸੀਮਤ ਓਪਰਾਂ ਦੀ ਸੀਰੀਜ਼ ਲਈ ਪਹਿਲਾਂ ਹੀ ਆਰਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ
ਭਾਰਤ ਨੇ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਲਈ ਹੈ। ਪਹਿਲਾ ਟੈਸਟ ਇੰਗਲੈਂਡ ਨੇ 227 ਦੌੜਾਂ ਨਾਲ ਜਿੱਤਿਆ ਸੀ, ਜਿਸ ਦੇ ਬਾਅਦ ਭਾਰਤ ਨੇ ਦੂਜਾ ਟੈਸਟ 317 ਦੌੜਾਂ ਨਾਲ ਆਪਣੇ ਨਾਮ ਕਰਕੇ ਸੀਰੀਜ਼ ਬਰਾਬਰ ਕਰ ਲਈ। ਭਾਰਤ ਨੇ ਅਹਿਮਦਾਬਾਦ ਵਿਚ ਤੀਜੇ ਟੈਸਟ ਜਿੱਤ ਕੇ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਲਿਆ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ
NEXT STORY