ਕੇਪਟਾਊਨ- ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਕੇਪਟਾਊਨ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 223 ਦੌੜਾਂ ਬਣਾਈਆਂ। ਬੱਲੇਬਾਜ਼ੀ ਦੇ ਲਈ ਆਈ. ਦੱਖਣੀ ਅਫਰੀਕਾ ਨੂੰ ਵੀ ਭਾਰਤੀ ਤੇਜ਼ ਗੇਂਦਬਾਜ਼ਾਂ ਨੇ 210 ਦੌੜਾਂ 'ਤੇ ਹੀ ਰੋਕ ਦਿੱਤਾ। ਦੱਖਣੀ ਅਫਰੀਕਾ ਨੂੰ ਇਸ ਸਕੋਰ 'ਤੇ ਰੋਕਣ ਦੇ ਲਈ ਜਸਪ੍ਰੀਤ ਬੁਮਰਾਹ ਦਾ ਖਾਸ ਯੋਗਦਾਨ ਰਿਹਾ। ਜਸਪ੍ਰੀਤ ਬੁਮਰਾਹ ਨੇ ਦੱਖਣੀ ਅਫਰੀਕਾ ਦੇ 5 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਬੁਮਰਾਹ ਇਸ ਦੇ ਨਾਲ ਹੀ ਮਹਾਨ ਗੇਂਦਬਾਜ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ। ਦੇਖੋ ਰਿਕਾਰਡ-
ਇਕ ਏਸ਼ੀਆਈ ਟੈਸਟ ਗੇਂਦਬਾਜ਼ ਵਲੋਂ SENA ਦੇਸ਼ਾਂ ਸਰਵਸ੍ਰੇਸ਼ਠ ਗੇਂਦਬਾਜ਼ੀ ਔਸਤ (ਘੱਟ ਤੋਂ ਘੱਟ 50 ਵਿਕਟਾਂ)
24.0: ਜਸਪ੍ਰੀਤ ਬੁਮਰਾਹ
24.1: ਵਸੀਮ ਅਕਰਮ
25.0: ਮੁਹੰਮਦ ਆਸਿਫ
26.5: ਮੁਰਲੀਧਰਨ
26.6: ਇਮਰਾਨ ਖਾਨ
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਦੱਖਣੀ ਅਫਰੀਕਾ ਵਿਚ ਭਾਰਤੀਆਂ ਵਲੋਂ ਵਲੋਂ ਸਭ ਤੋਂ ਜ਼ਿਆਦਾ ਟੈਸਟ 5 ਵਿਕਟਾਂ ਹਾਲ
3 - ਜਵਾਗਲ ਸ਼੍ਰੀਨਾਥ
2 - ਜਸਪ੍ਰੀਤ ਬੁਮਰਾਹ*
2 - ਮੁਹੰਮਦ ਸ਼ਮੀ
2 - ਵੇਂਕਟੇਸ਼ ਪ੍ਰਸਾਦ
2 - ਸ਼੍ਰੀਸੰਤ
ਜਸਪ੍ਰੀਤ ਬੁਮਰਾਹ ਦੇ ਡੈਬਿਊ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਾਰ 5 ਵਿਕਟ ਹਾਲ
7- ਜਸਪ੍ਰੀਤ ਬੁਮਰਾਹ
7- ਜੇਸਨ ਹੋਲਡਰ
7- ਟਿਮ ਸਾਊਦੀ
28 ਸਾਲ ਦੀ ਉਮਰ ਵਿਚ SENA ਦੇਸ਼ਾਂ ਵਿਚ ਸਭ ਤੋਂ ਜ਼ਿਆਦਾ 5 ਵਿਕਟਾਂ ਹਾਲ
5- ਜਸਪ੍ਰੀਤ ਬੁਮਰਾਹ
5- ਕਪਿਲ ਦੇਵ
4- ਜ਼ਹੀਰ ਖਾਨ
4- ਇਰਾਪੱਲੀ ਪ੍ਰਸੰਨਾ
ਵਿਦੇਸ਼ੀ ਧਰਤੀ 'ਤੇ ਪਹਿਲੇ 25 ਟੈਸਟ 'ਚ ਭਾਰਤੀ ਗੇਂਦਬਾਜ਼ਾਂ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ
108- ਜਸਪ੍ਰੀਤ ਬੁਮਰਾਹ
100 - ਭਾਗਵਤ ਚੰਦਰਸ਼ੇਖਰ
99 - ਰਵੀਚੰਦਰ ਅਸ਼ਵਿਨ
92 - ਇਰਾਪੱਲੀ ਪ੍ਰਸੰਨਾ
92- ਕਪਿਲ ਦੇਵ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਕੋਹਲੀ ਨੇ ਲਗਾਇਆ ਕੈਚ ਦਾ ਸੈਂਕੜਾ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
NEXT STORY