ਕੇਪਟਾਊਨ- ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਪਹਿਲੀ ਪਾਰੀ ਵਿਚ ਸੈਂਕੜਾ ਲਗਾਉਣ ਤੋਂ ਖੁੰਝ ਗਏ ਪਰ ਫੀਲਡਿੰਗ ਕਰਦੇ ਸਮੇਂ ਉਨ੍ਹਾਂ ਨੇ ਸੈਂਕੜਾ ਪੂਰਾ ਕਰ ਲਿਆ। ਵਿਰਾਟ ਨੇ ਟੈਸਟ ਕ੍ਰਿਕਟ ਵਿਚ 100 ਕੈਚ ਪੂਰੇ ਕਰ ਲਏ ਹਨ ਤੇ ਇਹ ਉਪਲਬੱਧੀ ਉਨ੍ਹਾਂ ਨੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਦੂਜੇ ਦਿਨ ਬੱਲੇਬਾਜ਼ੀ ਦੇ ਲਈ ਦੱਖਣੀ ਅਫਰੀਕੀ ਬੱਲੇਬਾਜ਼ ਟੇਮਬਾ ਬਾਵੁਮਾ ਮੁਹੰਮਦ ਸ਼ੰਮੀ ਦੀ ਗੇਂਦ 'ਤੇ ਬੱਲੇ ਦਾ ਬਾਹਰੀ ਕਿਨਾਰਾ ਲੱਗਾ ਬੈਠੇ ਤੇ ਸਲਿੱਪ ਵਿਚ ਫੀਲਡਿੰਗ ਕਰ ਰਹੇ ਵਿਰਾਟ ਕੋਹਲੀ ਨੇ ਕੈਚ ਨੂੰ ਫੜਿਆ। ਇਸ ਕੈਚ ਨੂੰ ਫੜਦੇ ਹੀ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿਚ 100 ਕੈਚ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਹ ਸਿਰਫ 6ਵੇਂ ਭਾਰਤੀ ਖਿਡਾਰੀ ਹਨ, ਜਿਨਾਂ ਨੇ ਟੈਸਟ ਕ੍ਰਿਕਟ ਵਿਚ ਇਹ ਉਪਲੱਬਧੀ ਆਪਣੇ ਨਾਂ ਕੀਤੀ ਹੈ।
ਵਨ ਡੇ ਤੇ ਟੈਸਟ ਦੋਵਾਂ ਫਾਰਮੈੱਟ 'ਚ 100 ਕੈਚ ਹਾਸਲ ਕਰਨ ਵਾਲੇ ਭਾਰਤੀ ਫੀਲਡਰ
ਮੁਹੰਮਦ ਅਜ਼ਹਰੂਦੀਨ
ਸਚਿਨ ਤੇਂਦੁਲਕਰ
ਰਾਹੁਲ ਦ੍ਰਾਵਿੜ
ਵਿਰਾਟ ਕੋਹਲੀ
ਇਹ ਖ਼ਬਰ ਪੜ੍ਹੋ-ਕੋਰੋਨਾ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ IAS ਤੇ IPS ਅਧਿਕਾਰੀਆਂ ਦਾ ਸਨਮਾਨ ਕਰਨ ਦੀ ਉੱਠੀ ਮੰਗ
ਜ਼ਿਕਰਯੋਗ ਹੈ ਕਿ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 2 ਵਿਕਟਾਂ ਦੇ ਨੁਕਸਤਾਨ 'ਤੇ 57 ਦੌੜਾਂ ਬਣਾ ਲਈਆਂ ਹਨ ਤੇ 70 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਕ੍ਰੀਜ਼ 'ਤੇ ਕਪਤਾਨ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਮੌਜੂਦ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PCB ਨੇ ਭਾਰਤ, ਪਾਕਿ ਸਮੇਤ 4 ਦੇਸ਼ਾਂ ਦੀ ਟੀ20 ਸੀਰੀਜ਼ ਦਾ ਪ੍ਰਸਤਾਵ ਰੱਖਿਆ
NEXT STORY