ਲੰਡਨ (ਭਾਸ਼ਾ)– ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਸੱਜੀ ਕੂਹਣੀ ਦੀ ਸੱਟ ਕਾਰਨ ਆਸਟਰੇਲੀਆ ਵਿਰੁੱਧ ਹੋਣ ਵਾਲੀ ਏਸ਼ੇਜ਼ ਲੜੀ ਵਿਚੋਂ ਬਾਹਰ ਹੋ ਗਿਆ ਹੈ। ਆਪਣੀ ਇਸ ਸੱਟ ਕਾਰਨ ਆਰਚਰ 2021 ਤੋਂ ਬਹੁਤ ਘੱਟ ਕ੍ਰਿਕਟ ਖੇਡ ਸਕਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਅਨੁਸਾਰ ਸਕੈਨ ਤੋਂ ਪਤਾ ਲੱਗਾ ਹੈ ਕਿ ਉਸਦੀ ਕੂਹਣੀ ਦੀ ਸੱਟ ਫਿਰ ਤੋਂ ਉੱਭਰ ਆਈ ਹੈ, ਜਿਸ ਕਾਰਨ ਉਹ ਗਰਮੀਆਂ ਦੇ ਇਸ ਸੈਸ਼ਨ ਵਿਚ ਇਕ ਵੀ ਕੌਮਾਂਤਰੀ ਮੈਚ ਨਹੀਂ ਖੇਡ ਸਕੇਗਾ।
ਬਾਰਬਾਡੋਸ ਵਿੱਚ ਪੈਦਾ ਹੋਏ 28 ਸਾਲਾ ਤੇਜ਼ ਗੇਂਦਬਾਜ਼ ਨੇ 2021 ਵਿੱਚ ਆਪਣੀ ਕੂਹਣੀ ਦੇ ਦੋ ਆਪ੍ਰੇਸ਼ਨ ਕਰਵਾਏ। ਉਹ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਲਈ ਮੁੰਬਈ ਇੰਡੀਅਨਜ਼ ਟੀਮ ਨਾਲ ਜੁੜਿਆ ਹੋਇਆ ਸੀ ਪਰ ਅੱਧ ਵਿਚਾਲੇ ਹੀ ਘਰ ਪਰਤਣਾ ਪਿਆ। ਈ.ਸੀ.ਬੀ. ਦੇ ਮੈਨੇਜਿੰਗ ਡਾਇਰੈਕਟਰ ਰੌਬਰਟ ਕੀ ਨੇ ਕਿਹਾ, “ਇਹ ਜੋਫਰਾ ਆਰਚਰ ਲਈ ਨਿਰਾਸ਼ਾਜਨਕ ਅਤੇ ਪਰੇਸ਼ਾਨ ਕਰਨ ਵਾਲਾ ਸਮਾਂ ਰਿਹਾ ਹੈ। ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਉਮੀਦ ਹੈ ਕਿ ਅਸੀਂ ਉਸ ਨੂੰ ਦੁਬਾਰਾ ਇੰਗਲੈਂਡ ਲਈ ਮੈਚ ਜਿੱਤਦੇ ਦੇਖਾਂਗੇ।' ਏਸ਼ੇਜ਼ ਸੀਰੀਜ਼ ਦੇ ਪੰਜ ਟੈਸਟ ਮੈਚਾਂ 'ਚੋਂ ਪਹਿਲਾ ਮੈਚ 16 ਜੂਨ ਤੋਂ ਖੇਡਿਆ ਜਾਵੇਗਾ।
ਅਸੀਂ ਅਜੇ ਵੀ ਆਪਣੇ ਸਨਮਾਨ ਨਾਲ ਖੇਡ ਸਕਦੇ ਹਾਂ, ਯੁਵਾ ਚਿਹਰਿਆਂ ਨੂੰ ਦੇਵਾਂਗੇ ਮੌਕਾ : ਮਾਰਕ੍ਰਮ
NEXT STORY