ਜਲੰਧਰ— ਬਿਗ ਬੈਸ਼ ਲੀਗ ਤੋਂ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਦਰਅਸਲ ਸਿਡਨੀ ਥੰਡਰ ਅਤੇ ਹਾਬਰਟ ਹੁਰੀਕੇਨ ਦੇ ਵਿਚਾਲੇ ਮੈਚ ਦੌਰਾਨ ਆਸਟਰੇਲੀਆ ਕ੍ਰਿਕਟ ਸਟਾਰ ਜਾਰਜ ਬੇਲੀ ਵਲੋਂ ਲਗਾਈ ਗਈ ਇਕ ਲੰਬੀ ਹਿੱਟ 6 ਸਾਲ ਦੇ ਲੜਕੇ ਦੇ ਸਿਰ 'ਤੇ ਜਾ ਲੱਗੀ। ਲੜਕੇ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਸਕੈਨਿੰਗ ਕਰਵਾਈ ਗਈ। ਜ਼ਿਕਰਯੋਗ ਹੈ ਕਿ ਪ੍ਰਾਥਮਿਕ ਜਾਂਚ 'ਚ ਸੱਟ ਇੰਨ੍ਹੀ ਗੰਭੀਰ ਨਹੀਂ ਦੱਸੀ ਗਈ ਹੈ। ਪਰ ਬੱਚੇ ਦੇ ਸਿਰ 'ਤੇ ਗੇਂਦ ਲੱਗਦੇ ਹੀ ਕਈ ਕ੍ਰਿਕਟ ਪ੍ਰਸ਼ੰਸਕ ਸੋਸ਼ਲ ਸਾਈਟ 'ਤੇ ਚਿੰਤਾ 'ਚ ਦਿਖਾਈ ਦਿੱਤੇ। ਉਨ੍ਹਾਂ ਨੇ ਇਸ ਬੇਹੱਦ ਦਰਦਨਾਕ ਘਨਟਾ ਦੱਸਿਆ।

ਜਾਰਜ਼ ਬੈਲੀ ਮੈਚ ਰੋਕ ਲੜਕੇ ਨੂੰ ਮਿਲੇ
ਸਿਕਸ ਤੋਂ ਬਾਅਦ ਜਦੋਂ ਹੀ ਸਟੇਡੀਅਮ 'ਚ ਭੱਜ ਦੌੜ ਜਿਹੀ ਮਚੀ ਤਾਂ ਜਾਰਜ਼ ਨੂੰ ਅਹਿਸਾਸ ਹੋਇਆ ਕਿ ਉਸ ਦੇ ਹਿੱਟ ਨਾਲ ਕਿਸੇ ਨੂੰ ਸੱਟ ਪਹੁੰਚ ਗਈ ਹੈ। ਉਨ੍ਹਾਂ ਮੈਚ ਰੁਕਾਵਾਇਆ ਅਤੇ ਬੱਚੇ ਦੀ ਖਬਰ ਲੈਣ ਪਹੁੰਚ ਗਏ। ਮੌਕੇ 'ਤੇ ਬੱਚੇ ਦੀ ਸਥਿਤੀ ਸਹੀ ਨਜ਼ਰ ਆ ਰਹੀ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਬੇਟੀ ਠੀ ਹੈ। ਅਸੀਂ ਕੁਝ ਟੈਸਟ ਕਰਵਾਏ ਹਨ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਪੂਰੀ ਸਾਫ ਹੋਵੇਗੀ।

ਜਾਰਜ਼ ਨੇ ਬੱਚੇ ਨੂੰ ਦਿੱਤੇ ਆਪਣੇ ਗਲਬਜ਼
ਜਾਰਜ਼ ਨੇ ਉਕਤ ਬੱਚੇ ਨੂੰ ਆਪਣੇ ਗਲਬਜ਼ ਤਾਂ ਦਿੱਤੇ ਹੀ ਉੱਥੇ ਹੀ ਥੰਡਰਸ ਦੇ ਗੇਂਦਬਾਜ਼ ਡੇਨੀਅਰ ਸੈਮਸ ਨੇ ਉਕਤ ਬੱਚੇ ਨੂੰ ਆਪਣੀ ਸਾਇਨ ਕੀਤੀ ਗਈ ਸ਼ਰਟ ਵੀ ਦਿੱਤੀ। ਇਸ ਹਾਦਸੇ ਦੌਰਾਨ ਜਾਰਜ਼ ਨੇ ਕਿਹਾ ਕਿ ਜਦੋਂ ਭੀੜ 'ਚ ਕਿਸੇ ਨੂੰ ਅਜਿਹੀ ਸੱਟ ਲੱਗਦੀ ਹੈ ਤਾਂ ਕ੍ਰੀਜ਼ 'ਤੇ ਬੱਲੇਬਾਜ਼ ਕਰ ਰਹੇ ਖਿਡਾਰੀ ਦਾ ਦਿਲ ਗਲ੍ਹੇ 'ਚ ਆ ਜਾਂਦਾ ਹੈ। ਜਾਰਜ਼ ਨੇ ਕਿਹਾ ਕਿ ਜਦੋਂ ਵੀ ਅਜਿਹੀ ਗੇਂਦ ਆਵੇ ਤਾਂ ਤੁਹਾਨੂੰ ਇਸ ਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਜਾਰਜ਼ ਨੇ ਹੁਰੀਕੇਨ ਲਈ 53 ਦੌੜਾਂ ਬਣਾਈਆਂ ਸਨ।
ਕਪਤਾਨ ਹਰਮਨਪ੍ਰੀਤ ਨੂੰ ਆਪਣੀ ਖਰਾਬ ਫਾਰਮ ਤੋਂ ਉੱਭਰਨਾ ਪਵੇਗਾ
NEXT STORY