ਓਕਲਾਹੋਮ- ਹਾਲ ਹੀ 'ਚ ਯੂ. ਐੱਸ. ਚੈਂਪੀਅਨ ਜੌਨ ਸੀਨਾ ਤੇ ਵਰਲਡ ਹੈਵੀਵੇਟ ਚੈਂਪੀਅਨ ਸੈੱਥ ਰੋਲਿਨਸ ਵਿਚਾਲੇ ਡਬਲਯੂ. ਡਲਬਯੂ. ਈ. ਰਾਅ ਦਾ ਇਕ ਪ੍ਰਮੁੱਖ ਮੁਕਾਬਲਾ ਹੋਇਆ। ਇਸ ਦੌਰਾਨ ਜੌਨ ਸੀਨਾ ਦੇ ਨੱਕ ਦੀ ਹੱਡੀ ਟੁੱਟੇ ਜਾਣ ਦੀ ਖਬਰ ਹੈ। ਇਸ ਗੱਲ ਦੀ ਪੁਸ਼ਟੀ ਡਬਲਯੂ. ਡਬਲਯੂ. ਈ. ਨੇ ਆਪਣੇ ਫੇਸਬੁੱਕ ਪੇਜ 'ਤੇ ਕੀਤੀ ਹੈ। ਡਬਲਯੂ. ਡਬਲਯੂ. ਈ. ਦੇ ਸਰਜਨ ਡਾ. ਸਟੀਵ ਡੈਕੀਨੋ ਨੇ ਦੱਸਿਆ ਕਿ ਜੌਨ ਸੀਨਾ ਦੇ ਨੱਕ ਦੀ ਹੱਡੀ ਟੁੱਟੀ ਹੈ।
ਉਨ੍ਹਾਂ ਕਿਹਾ ਕਿ ਹੱਡੀ ਟੁੱਟਣ ਕਾਰਨ ਨੱਕ ਟੇਢਾ ਹੋ ਗਿਆ ਹੈ। ਉਨ੍ਹਾਂ ਦੇ ਨੱਕ ਦੇ ਨਾਲ-ਨਾਲ ਮੂੰਹ ਦੇ ਹੋਰਨਾਂ ਹਿੱਸਿਆਂ ਦੀ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਜਾਣਕਾਰੀ ਲਈ wwe.com 'ਤੇ ਕਲਿਕ ਕਰਕੇ ਜੌਨ ਸੀਨਾ ਦੀ ਕੰਡੀਸ਼ਨ ਬਾਰੇ ਜਾਣਿਆ ਜਾ ਸਕਦਾ ਹੈ।
ਤੀਰਅੰਦਾਜ਼ੀ 'ਚ ਅਗਲੇ ਦੌਰ 'ਚ ਪਹੁੰਚੀਆਂ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ
NEXT STORY