ਜੋਹੋਰ ਬਾਹਰੂ (ਮਲੇਸ਼ੀਆ), (ਭਾਸ਼ਾ)–ਗੋਲਕੀਪਰ ਐੱਚ. ਐੱਸ. ਮੋਹਿਤ ਨੇ ਪੈਨਲਟੀ ਸ਼ੂਟਆਊਟ ਵਿਚ ਸ਼ਾਨਦਾਰ ਬਚਾਅ ਦੀ ਬਦੌਲਤ ਭਾਰਤੀ ਜੂਨੀਅਰ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਸੁਲਤਾਨ ਜੋਹੋਰ ਕੱਪ ਜੂਨੀਅਰ ਹਾਕੀ ਟੂਰਨਾਮੈਂਟ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 6-5 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਅਜਿਹੇ ਪੰਜ ਸ਼ਾਨਦਾਰ ਰਿਕਾਰਡਜ਼ ਜਿਨ੍ਹਾਂ ਨੂੰ ਤੋੜਨਾ ਹੈ ਬਹੁਤ ਮੁਸ਼ਕਲ
ਨਿਯਮਤ ਸਮੇਂ ਵਿਚ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ 3-3 ਨਾਲ ਬਰਾਬਰੀ ’ਤੇ ਰਿਹਾ ਸੀ। ਭਾਰਤ ਲਈ ਅਰੁਣ ਸਾਹਨੀ (11ਵੇਂ), ਪੂਵੰਨਾ ਸੀ. ਬੀ. (42ਵੇਂ) ਤੇ ਕਪਤਾਨ ਉੱਤਮ ਸਿੰਘ (52ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਪਾਕਿਸਤਾਨ ਲਈ ਸੂਫੀਆਨ ਖਾਨ (33ਵੇਂ), ਅਬਦੁੱਲ ਕਿਊਮ (50ਵੇਂ) ਤੇ ਕਪਤਾਨ ਸ਼ਾਹਿਦ ਹੰਨਾਨ (57ਵੇਂ ਮਿੰਟ) ਨੇ ਗੋਲ ਕੀਤੇ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਦੇ ਜਨਮਦਿਨ 'ਤੇ ਸਾਂਝਾ ਕੀਤਾ ਖ਼ਾਸ ਨੋਟ
ਪੈਨਲਟੀ ਸ਼ੂਟਆਊਟ ਵਿਚ ਸ਼ੁਰੂਆਤ 5 ਮੌਕਿਆਂ ਤੋਂ ਬਾਅਦ ਵੀ ਦੋਵੇਂ ਟੀਮਾਂ 4-4 ਦੀ ਬਰਾਬਰੀ ’ਤੇ ਸਨ। ਇਸ ਤੋਂ ਬਾਅਦ ਸਡਨ ਡੈੱਥ ਵਿਚ ਮੋਹਿਤ ਨੇ ਹੰਨਾਨ ਵਿਰੁੱਧ ਸ਼ਾਨਦਾਰ ਬਚਾਅ ਕਰਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs SA, CWC 23 : ਵਿਰਾਟ ਕੋਹਲੀ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 327 ਦੌੜਾਂ ਦਾ ਟੀਚਾ
NEXT STORY