ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਅਕਸਰ ਚਰਚਾ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਹੁੰਦੀ ਹੈ। ਜਦੋਂ ਵੀ ਕੋਈ ਟੀਮ ਮੁਕਾਬਲਾ ਜਿੱਤਦੀ ਹੈ ਤਾਂ ਉਸ ਜਿੱਤ ਦਾ ਸਿਹਰਾ ਵੀ ਇਨ੍ਹਾਂ ਦੋਹਾਂ ਦੇ ਖਾਤੇ 'ਚ ਜਾਂਦਾ ਹੈ, ਪਰ ਸਾਊਥ ਅਫਰੀਕਾ ਦੇ ਸਾਬਕਾ ਖਿਡਾਰੀ ਜੋਂਟੀ ਰੋਡਸ ਨੇ ਇਸ ਧਾਰਨਾ ਅਤੇ ਸੋਚ ਨੂੰ ਬਦਲ ਦਿੱਤਾ ਅਤੇ ਆਪਣੀ ਦਮਦਾਰ ਫੀਲਡਿੰਗ ਦੀ ਬਦੌਲਤ ਨਾ ਸਿਰਫ ਆਪਣੀ ਟੀਮ ਨੂੰ ਕਈ ਮੁਕਾਬਲੇ ਜਿੱਤਾਏ ਸਗੋਂ ਉਨ੍ਹਾਂ ਦੇ ਇਸ ਹੁਨਰ ਦੀ ਦੁਨੀਆ ਵੀ ਕਾਇਲ ਸੀ।
ਜਿੰਨੀ ਤੇਜ਼ੀ ਅਤੇ ਫੁਰਤੀ ਨਾਲ ਉਹ ਗੇਂਦ 'ਤੇ ਆਪਣਾ ਐਕਸ਼ਨ ਦਿਖਾਉਂਦੇ ਸਨ ਤਾਂ ਇਹ ਕਿਸੇ ਵੀ ਬੱਲੇਬਾਜ਼ ਲਈ ਡਰ ਪੈਦਾ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਦੇ ਇਸੇ ਹੁਨਰ ਦਾ ਕਮਾਲ ਹੈ ਕਿ ਅੱਜ ਵੀ ਜਦੋਂ ਦੁਨੀਆ ਦੇ ਚੋਟੀ ਦੇ ਫੀਲਡਰਾਂ ਦੀ ਗੱਲ ਆਉਂਦੀ ਹੈ ਤਾਂ ਰੋਡਸ ਦਾ ਨਾਂ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਹੈ। ਹਾਲਾਂਕਿ ਕੀ ਤੁਹਾਨੂੰ ਪਤਾ ਹੈ ਕਿ ਆਖ਼ਰ ਇਸ ਧਾਕੜ ਦੀ ਨਜ਼ਰ 'ਚ ਦੁਨੀਆ ਦੇ ਟਾਪ 5 ਫੀਲਡਰ ਕੌਣ ਹਨ। ਉਨ੍ਹਾਂ ਦਾ ਇਕ ਵੀਡੀਓ ਆਈ.ਸੀ.ਸੀ. ਨੇ ਸ਼ੇਅਰ ਕੀਤਾ ਹੈ ਜਿਸ 'ਚ ਇਸ ਗੱਲ ਦਾ ਜ਼ਿਕਰ ਹੈ।

ਰੋਡਸ ਦੀਆਂ ਨਜ਼ਰਾਂ 'ਚ ਦੁਨੀਆ ਦੇ 5 ਸਭ ਤੋਂ ਸ਼ਾਨਦਾਰ ਫੀਲਡਰਾਂ ਦੀ ਲਿਸਟ 'ਚ ਏ.ਬੀ. ਡਿਵੀਲੀਅਰਸ, ਹਰਸ਼ਲ ਗਿਬਸ, ਐਂਡ੍ਰਿਊ ਸਾਇਮੰਡਸ ਅਤੇ ਪਾਲ ਕਾਲਿੰਗਵੁੱਡ ਦਾ ਨਾਂ ਸ਼ਾਮਲ ਹਨ ਪਰ ਇਸ ਲਿਸਟ 'ਚ ਭਾਰਤੀ ਟੀਮ ਤੋਂ ਫਿਲਹਾਲ ਬਾਹਰ ਚਲ ਰਹੇ ਸੁਰੇਸ਼ ਰੈਨਾ ਦਾ ਨਾਂ ਟਾਪ 'ਤੇ ਹੈ। ਜੋਂਟੀ ਨੇ ਕਿਹਾ, ''ਭਾਰਤ 'ਚ ਮੈਦਾਨ 'ਤੇ ਘੱਟ ਘਾਹ ਹੋਣ ਦੀ ਵਜ੍ਹਾ ਨਾਲ ਫੀਲਡਿੰਗ ਕਰਨਾ ਕਾਫੀ ਚੁਣੌਤੀਪੂਰਨ ਹੁੰਦਾ ਹੈ ਅਤੇ ਅਜਿਹੇ 'ਚ ਰੈਨਾ ਦੀ ਸਲਿਪ ਅਤੇ ਆਊਟਫੀਲਡ 'ਚ ਫੀਲਡਿੰਗ ਦੇਖਣ ਲਾਇਕ ਹੁੰਦੀ ਹੈ।'' ਸੁਰੇਸ਼ ਰੈਨਾ ਨੇ ਟਵੀਟ ਕਰਕੇ ਇਸ ਨੂੰ ਵੱਡੀ ਉਪਲਬਧੀ ਦਸਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Valentine Day : ਪਿਆਰ ਦੇ ਮੈਦਾਨ 'ਤੇ ਵੀ ਸੁਪਰਹਿੱਟ ਸਾਬਤ ਹੋਏ ਇਹ ਭਾਰਤੀ ਕ੍ਰਿਕਟਰ
NEXT STORY