ਬੈਂਗਲੁਰੂ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਕਪਤਾਨ ਮੰਦੀਪ ਮੋਰ ਦੀ ਅਗਵਾਈ 'ਚ ਮੰਗਲਵਾਰ ਨੂੰ 8 ਦੇਸ਼ਾਂ ਦੇ ਅੰਡਰ-21 ਟੂਰਨਾਮੈਂਟ ਦੇ ਲਈ ਸਪੇਨ ਰਵਾਨਾ ਹੋ ਗਈ। ਇਹ ਟੂਰਨਾਮੈਂਟ 10 ਜੂਨ ਤੋਂ ਸਪੇਨ 'ਚ ਸ਼ੁਰੂ ਹੋਵੇਗਾ ਤੇ ਇਸ 'ਚ ਹਾਲੈਂਡ, ਬੈਲਜੀਅਮ, ਬ੍ਰਿਟੇਨ, ਆਸਟਰੀਆ, ਆਸਟਰੇਲੀਆ ਨਿਊਜ਼ੀਲੈਂਡ, ਸਪੇਨ ਤੇ ਭਾਰਤ ਦੇਸ਼ ਸ਼ਾਮਲ ਹਨ। ਭਾਰਤ ਗਰੁੱਪ 'ਬੀ' 'ਚ ਹੈ ਤੇ ਉਸਦਾ ਗਰੁੱਪ ਬੀ 'ਚ ਪਹਿਲਾ ਮੁਕਾਬਲਾ ਨੂੰ 10 ਜੂਨ ਨੂੰ ਆਸਟਰੇਲੀਆ ਨਾਲ ਹੋਵੇਗਾ ਜਦਕਿ 11 ਜੂਨ ਨੂੰ ਹਾਲੈਂਡ ਦੇ ਨਾਲ ਹੋਵੇਗਾ। ਭਾਰਤ ਦਾ ਤੀਜਾ ਮੁਕਾਬਲਾ ਮੇਜਬਾਨ ਸਪੇਨ ਨਾਲ 13 ਜੂਨ ਨੂੰ ਹੋਵੇਗਾ।
ਸਾਨੂੰ ਹਰ ਟੀਮ ਤੋਂ ਸਖਤ ਟੱਕਰ ਮਿਲੇਗੀ : ਮਨਪ੍ਰੀਤ
NEXT STORY