ਬ੍ਰਿਸਬੇਨ (ਭਾਸ਼ਾ) : ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਬੁੱਧਵਾਰ ਨੂੰ ਕਿਹਾ ਕਿ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਦੇ ਫਿੱਟ ਨਾ ਹੋਣ ’ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਅਤੇ ਆਖਰੀ ਟੈਸਟ ਵਿਚ ਮਾਰਕਸ ਹੈਰਿਸ ਖੇਡਣਗੇ। ਪੁਕੋਵਸਕੀ ਨੂੰ ਸਿਡਨੀ ਟੈਸਟ ਦੌਰਾਨ ਡਾਇਵ ਲਗਾ ਕੇ ਗੇਂਦ ਰੋਕਦੇ ਹੋਏ ਸੱਟ ਲੱਗੀ ਜੋ ਉਨ੍ਹਾਂ ਦਾ ਪਹਿਲਾ ਟੈਸਟ ਵੀ ਸੀ।
ਇਹ ਵੀ ਪੜ੍ਹੋ: ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ
ਲੈਂਗਰ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਵਿਲ ਦੇ ਮੌਢੇ ’ਤੇ ਪਹਿਲਾਂ ਤੋਂ ਸੋਜ ਸੀ। ਉਹ ਉਸ ਦਿਨ ਦੇ ਖੇਡ ਦੇ ਬਾਅਦ ਸਕੈਨ ਕਰਾਉਣ ਹੀ ਵਾਲਾ ਸੀ। ਵੇਖਦੇ ਹਾਂ ਕਿ ਕੀ ਹੁੰਦਾ ਹੈ। ਉਹ ਨਹੀਂ ਖੇਡ ਸਕਿਆ ਤਾਂ ਮਾਰਕਸ ਹੈਰਿਸ ਪਾਰੀ ਦੀ ਸ਼ੁਰੂਆਤ ਕਰੇਗਾ।’ ਉਨ੍ਹਾਂ ਹਾਲਾਂਕਿ ਪੁਕੋਵਸਕੀ ਦੇ ਫਿੱਟ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ, ‘ਉਹ ਨੌਜਵਾਨ ਹਨ ਅਤੇ ਪਹਿਲਾ ਟੈਸਟ ਹੀ ਖੇਡਿਆ ਹੈ। ਮਾਨਸਿਕ ਰੂਪ ਤੋਂ ਥਕਿਆ ਹੋਇਆ ਹੋਵੇਗਾ। ਅੱਜ ਉਸ ਦੀ ਹਾਲਤ ’ਤੇ ਅਸੀਂ ਨਜ਼ਰ ਰੱਖਾਂਗੇ।’ ਉਂਮੀਦ ਹੈ ਕਿ ਉਹ ਫਿਟ ਹੋ ਜਾਵੇਗਾ ਅਤੇ ਖੇਡੇਗਾ।
ਇਹ ਵੀ ਪੜ੍ਹੋ: ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ
NEXT STORY