ਸਪੋਰਟਸ ਡੈਸਕ : ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਬੈਕਅਪ ਓਪਨਰ ਦੇ ਤੌਰ 'ਤੇ ਕੇ. ਐੱਲ. ਰਾਹੁਲ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਲੋਕੇਸ਼ ਰਾਹੁਲ ਦੇ ਮੌਜੂਦਾ ਫਾਰਮ ਨੂੰ ਦੇਖਦਿਆਂ ਸਿਲੈਕਟਰਸ ਨੇ ਉਸ 'ਤੇ ਭਰੋਸਾ ਦਿਖਾਇਆ। ਰਾਹੁਲ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਦਿਸੇ ਹਨ ਅਤੇ ਉਹ ਇਸ ਲੈਅ ਨੂੰ ਵਿਸ਼ਵ ਕੱਪ ਵਿਚ ਵੀ ਜਾਰੀ ਰੱਖਣਾ ਚਾਹੁਣਗੇ। 18 ਅਪ੍ਰੈਲ 1992 ਨੂੰ ਜਨਮੇ ਰਾਹੁਲ ਨੂੰ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਰਾਹੁਲ ਦੇ ਜਨਮਦਿਨ ਦੇ ਮੌਕੇ 'ਤੇ ਉਸ ਦੇ ਬੇਹੱਦ ਕਰੀਬੀ ਦੌਸਤ ਅਤੇ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੇ ਵੀ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਲੋਕੇਸ਼ ਰਾਹੁਲ ਦੇ ਨਾਂ ਦੇ ਪਿੱਛੇ ਇਕ ਦਿਲਚਸਪ ਕਿੱਸਾ ਜੁੜਿਆ ਹੋਇਆ ਹੈ। ਦਰਅਸਲ, ਰਾਹੁਲ ਦੇ ਘਰਵਾਲਿਆਂ ਨੇ ਉਸ ਦਾ ਨਾਂ ਰਾਹੁਲ ਨਹੀਂ ਰੋਹਨ ਰੱਖਿਆ ਸੀ ਪਰ ਜਨਮ ਸਰਟੀਫਿਕੇਟ 'ਤੇ ਉਸ ਦਾ ਨਾਂ ਰੋਹਨ ਦੀ ਵਜਾਏ ਰਾਹੁਲ ਲਿਖਿਆ ਆ ਗਿਆ, ਇਸ ਤੋਂ ਬਾਅਦ ਸਾਰਿਆਂ ਨੇ ਉਸ ਨੂੰ ਰਾਹੁਲ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਕੇ. ਐੱਲ. ਰਾਹੁਲ ਦੇ ਪਿਤਾ ਡਾ. ਲੋਕੇਸ਼ ਕ੍ਰਿਕਟ ਦੇ ਬਹੁਤ ਵੱਡੇ ਫੈਨ ਹਨ।
ਡਾ. ਲੋਕੇਸ਼ ਦੇ ਪਸੰਦੀਦਾ ਕ੍ਰਿਕਟਰ ਸੁਨੀਲ ਗਾਵਸਕਰ ਹਨ ਅਤੇ ਇਸੇ ਵਜ੍ਹਾ ਨਾਲ ਉਸ ਨੇ ਆਪਣੇ ਬੇਟੇ ਦਾ ਨਾਂ ਉਸ ਦੇ ਨਾਂ 'ਤੇ ਰੱਖਿਆ ਸੀ ਪਰ ਦੱਖਣੀ ਭਾਰਤੀ ਹੋਣ ਕਾਰਨ ਉਹ ਬੋਲਣ 'ਚ ਗਲਤੀ ਕਰ ਬੈਠੇ ਅਤੇ ਇਸ ਤਰ੍ਹਾਂ ਕੇ. ਐੱਲ. ਦਾ ਨਾਂ ਰੋਹਨ ਤੋਂ ਰਾਹੁਲ ਹੋ ਗਿਆ। ਬੈਂਗਲੁਰੂ ਸ਼ਹਿਰ ਵਿਚ ਜਨਮੇ ਰਾਹੁਲ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡ ਰਹੇ ਹਨ। ਰਾਹੁਲ ਸਾਲ 2010 ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਹਿੱਸਾ ਰਹੇ ਹਨ। ਇਹ ਵਿਸ਼ਵ ਕੱਪ ਦੌਰਾ ਉਸ ਦੇ ਲਈ ਮਹੱਤਵਪੂਰਨ ਸਾਬਤ ਹੋਇਆ।

ਇਸ ਤੋਂ ਬਾਅਦ ਸਾਲ 2014 ਵਿਚ ਆਸਟਰੇਲੀਆ ਖਿਲਾਫ ਪਹਿਲੀ ਵਾਰ ਰਾਹੁਲ ਨੂੰ ਟੈਸਟ ਮੈਚ ਵਿਚ ਡੈਬਿਯੂ ਕਰਨ ਦਾ ਮੌਕਾ ਮਿਲਿਆ ਅਤੇ ਕੁਝ ਹੀ ਦਿਨਾ ਬਾਅਦ ਉਸ ਨੇ ਭਾਰਤ ਲਈ ਤਿਨੋ ਸਵਰੂਪ ਖੇਡਣੇ ਸ਼ੁਰੂ ਕਰ ਦਿੱਤੇ। ਰਾਹਲੁ ਪਿਛਲੇ 2 ਸਾਲਾਂ ਤੋਂ ਆਈ. ਪੀ. ਐੱਲ. ਵਿਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਰਹੇ ਹਨ।
ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ 'ਚ
NEXT STORY