ਪੁਣੇ- ਭਾਰਤ ਵਿਚ ਕਬੱਡੀ ਦਾ ਮਹਾਯੁੱਧ ਸੋਮਵਾਰ ਤੋਂ ਨਵੇਂ ਦੌਰ ਵਿਚ ਪ੍ਰਵੇਸ਼ ਕਰਨ ਜਾ ਰਿਹਾ ਹੈ ਤੇ ਨਿਊ ਕਬੱਡੀ ਫੈੱਡਰੇਸ਼ਨ ਦੇ ਤਹਿਤ ਇਕ ਨਵੀਂ ਕਬੱਡੀ ਲੀਗ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੀ ਹੈ, ਜਿਹੜੀ ਪਹਿਲਾਂ ਤੋਂ ਹੀ ਮੌਜੂਦ ਪ੍ਰੋ ਕਬੱਡੀ ਲੀਗ ਨੂੰ ਸਖਤ ਟੱਕਰ ਦੇਵੇਗੀ।
ਟੂਰਨਾਮੈਂਟ ਵਿਚ 8 ਟੀਮਾਂ ਬੈਂਗਲੁਰੂ ਰਾਈਨੋਜ਼, ਚੇਨਈ ਚੈਲੰਜਰ, ਦਿਲੇਰ ਦਿੱਲੀ, ਤੇਲਗੂ ਬੁਲਸ, ਪੁਣੇ ਪ੍ਰਾਈਡ, ਹਰਿਆਣਾ ਹੀਰੋਜ਼, ਮੁੰਬਈ ਛੇ ਰਾਜੇ ਤੇ ਪੁਡੂਚੇਰੀ ਪ੍ਰੀਡੇਟਰਸ ਕੁਲ 44 ਮੈਚ ਖੇਡਣਗੀਆਂ। ਲੀਗ ਦਾ ਪਹਿਲਾ ਮੁਕਾਬਲਾ ਹਰਿਆਣਾ ਤੇ ਪੁਣੇ ਵਿਚਾਲੇ ਹੋਵੇਗਾ। ਭਾਰਤ ਦੀ ਮੋਹਰੀ ਬਿਸਕੁਟ ਨਿਰਮਾਤਾ ਕੰਪਨੀ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਦਾ ਟਾਈਟਲ ਸਪਾਂਸਰ ਬਣ ਗਈ ਹੈ। ਨਿਊ ਕਬੱਡੀ ਫੈੱਡਰੇਸ਼ਨ ਦੇ ਤਹਿਤ ਹੋਣ ਵਾਲੀ ਇਹ ਲੀਗ 13 ਮਈ ਤੋਂ 4 ਜੂਨ ਤਕ ਪੁਣੇ, ਮੈਸੂਰ ਤੇ ਬੈਂਗਲੁਰੂ ਵਿਚ ਖੇਡੀ ਜਾਵੇਗੀ। ਇਸ ਲੀਗ ਦੀ ਜੇਤੂ ਟੀਮ ਨੂੰ 1.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
UFC ਮਹਿਲਾ ਫਾਈਟਰ ਕੈਟਲਿਨ ਦੀ ਅਪੀਲ-ਅਸ਼ਲੀਲ ਫੋਟੋਆਂ ਭੇਜਣਾ ਬੰਦ ਕਰੋ
NEXT STORY