ਨੌਸ਼ਹਿਰਾ— ਸਰਕਾਰੀ ਹਾਇਰ ਸੈਕੰਡਰੀ ਸਕੂਲ ਲੰਬੇੜੀ 'ਚ ਸ਼ੁੱਕਰਵਾਰ ਨੂੰ ਇੰਟਰ ਜ਼ੋਨ ਬੁਆਇਜ਼ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ 'ਚ ਨੌਸ਼ਹਿਰਾ ਉਪ ਜ਼ਿਲੇ ਦੇ ਸਾਰੇ ਜ਼ੋਨ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਕੂਲ ਦੇ ਪ੍ਰਿੰਸੀਪਲ ਪੁਸ਼ਪ ਸ਼ਰਮਾ ਰਹੇ।
ਪ੍ਰਤੀਯੋਗਿਤਾ 'ਚ ਕਬੱਡੀ ਦਾ ਮੈਚ ਡੰਡੇਸਰ ਅਤੇ ਨੌਸ਼ਹਿਰਾ ਜ਼ੋਨ ਵਿਚਾਲੇ ਹੋਇਆ। ਇਸ 'ਚ ਡੰਡੇਸਰ ਨੇ ਨੌਸ਼ਹਿਰਾ ਨੂੰ ਹਰਾ ਦਿੱਤਾ। ਪ੍ਰਿੰਸੀਪਲ ਨੇ ਖਿਡਾਰੀਆਂ ਨੂੰ ਕਿਹਾ ਕਿ ਸੂਬਾ ਸਰਕਾਰ ਪੜ੍ਹਾਈ ਦਾ ਪੱਧਰ ਚੰਗਾ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਉਸੇ ਤਰ੍ਹਾਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਤੀਯੋਗਿਤਾਂ ਵੀ ਕਰਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਸਲਾਹ ਦਿੱਤੀ।
ਮਹਿਲਾ ਹੇਅਰ ਡ੍ਰੈਸਰ ਤੋਂ ਦਾੜੀ ਬਣਵਾਉਣ ਦੇ ਬਾਅਦ ਸਚਿਨ ਨੇ ਲਿਖਿਆ, ਅੱਜ ਰਿਕਾਰਡ ਟੁੱਟ ਗਿਆ
NEXT STORY