ਮੁੰਬਈ— ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਤੇ ਐੱਨਰਿਚ ਨੋਰਕੀਆ ਮੰਗਲਵਾਰ ਨੂੰ ਮੁੰਬਈ ਪਹੁੰਚ ਗਏ ਹਨ ਪਰ 7 ਦਿਨਾਂ ਦੇ ਇਕਾਂਤਵਾਸ ਦੇ ਕਾਰਨ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਮੈਚ ਨਹੀਂ ਖੇਡ ਸਕਣਗੇ। ਦੱਖਣੀ ਅਫ਼ਰੀਕਾ ਦੇ ਇਹ ਦੋਵੇਂ ਤੇਜ਼ ਗੇਂਦਬਾਜ਼ਾਂ ਨੂੰ ਟੀਮ ’ਚ ਬਰਕਰਾਰ ਰੱਖਿਆ ਗਿਆ ਕਿਉਂਕਿ ਪਿਛਲੇ ਸੈਸ਼ਨ ’ਚ ਦਿੱਲੀ ਨੂੰ ਫ਼ਾਈਨਲ ਤਕ ਪਹੁੰਚਾਉਣ ’ਚ ਇਨ੍ਹਾਂ ਦਾ ਅਹਿਮ ਯੋਗਦਾਨ ਸੀ। ਟੀਮ ਨੇ ਇਕ ਬਿਆਨ ’ਚ ਕਿਹਾ, ‘‘ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਤੇ ਐੱਨਰਿਚ ਨੋਰਕੀਆ ਮੰਗਲਵਾਰ ਨੂੰ ਮੁੰਬਈ ’ਚ ਟੀਮ ਦੇ ਹੋਟਲ ’ਚ ਪਹੁੰਚ ਗਏ। ਉਹ ਦੋਵੇਂ ਇਕ ਹਫ਼ਤੇ ਲਈ ਇਕਾਂਤਵਾਸ ’ਚ ਰਹਿਣਗੇ।’’ ਇਸ ਵਾਰ ਦਿੱਲੀ ਦੀ ਕਪਤਾਨੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਰ ਰਹੇ ਹਨ ਕਿਉਂਕਿ ਰੈਗੁਲਰ ਕਪਤਾਨ ਸ਼੍ਰੇਅਸ ਅਈਅਰ ਸੱਟ ਕਾਰਨ ਇਸ ਸੈਸ਼ਨ ਤੋਂ ਬਾਹਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਦੋਂ ਟੀ-20 ਵਰਲਡ ਕੱਪ ਗੁਆਉਣ ਦਾ ਠੀਕਰਾ ਭੰਨਿਆ ਗਿਆ ਯੁਵਰਾਜ ਦੀ ਬੇਹੱਦ ਹੌਲੀ ਪਾਰੀ ’ਤੇ
NEXT STORY