ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਬੀ.ਸੀ.ਸੀ.ਆਈ. ਨੂੰ ਅਜਿਹਾ ਸੁਝਾਅ ਦਿੱਤਾ ਹੈ ਕਿ ਜੇਕਰ ਇਹ ਸੁਝਾਅ ਮੰਨ ਲਿਆ ਜਾਂਦਾ ਹੈ ਤਾਂ ਟੀਮ ਇੰਡੀਆ ਦੀ ਬੱਲੇ-ਬੱਲੇ ਹੋ ਜਾਵੇਗੀ। ਕਪਿਲ ਨੇ ਹਵਾਈ ਯਾਤਰਾ ਦੇ ਦੌਰਾਨ ਖਿਡਾਰੀਆਂ ਨੂੰ ਹੋਣ ਵਾਲੀ ਥਕਾਨ ਤੋਂ ਬਚਾਉਣ ਦੇ ਲਈ ਬੋਰਡ ਨੂੰ ਸਲਾਹ ਦਿੰਦੇ ਹੋਏ ਖੁਦ ਦਾ ਪਲੇਨ ਖਰੀਦਣ ਦੀ ਸਲਾਹ ਦਿੱਤੀ ਹੈ। ਇਸ ਮਾਮਲੇ 'ਚ ਕਪਿਲ ਨੇ ਕਿਹਾ ਹੈ ਕਿ ਬੀ.ਸੀ.ਸੀ.ਆਈ. ਚੰਗਾ ਪੈਸਾ ਕਮਾ ਰਹੀ ਹੈ। ਇਸ ਨੂੰ ਨਿੱਜੀ ਹਵਾਈ ਜਹਾਜ਼ ਖਰੀਦ ਲੈਣਾ ਚਾਹੀਦਾ ਹੈ। ਇਸ ਨਾਲ ਕਾਫੀ ਸਮਾਂ ਬਚੇਗਾ ਅਤੇ ਟੀਮ ਇੰਡੀਆ ਦੀ ਜ਼ਿੰਦਗੀ ਵੀ ਆਸਾਨ ਹੋਵੇਗੀ। ਉਹ ਇਸ ਨੂੰ ਅਫੋਰਡ ਕਰ ਸਕਦਾ ਹੈ। ਬੋਰਡ ਨੂੰ ਪੰਜ ਸਾਲ ਪਹਿਲਾਂ ਹੀ ਅਜਿਹਾ ਕਰ ਲੈਣਾ ਚਾਹੀਦਾ ਸੀ।
ਮੀਡੀਆ 'ਚ ਚਰਚਾ ਕਰਦੇ ਹੋਏ ਕਪਿਲ ਨੇ ਕਿਹਾ ਕਿ ਮੈਨੂੰ ਅਜਿਹਾ ਲਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੁਝ ਕ੍ਰਿਕਟਰ ਆਪਣਾ ਨਿੱਜੀ ਹਵਾਈ ਜਹਾਜ਼ ਖਰੀਦ ਸਕਦੇ ਹਨ। ਮੈਨੂੰ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਆਖਰ ਸਾਡੇ ਖਿਡਾਰੀ ਅਜਿਹਾ ਕਿਉਂ ਨਹੀਂ ਕਰਦੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਬੋਰਡ ਪਲੇਨ ਖਰੀਦਦਾ ਹੈ ਤਾਂ ਇਸ ਨਾਲ ਸਮੇਂ ਦੀ ਕਾਫੀ ਬਚਤ ਹੋਵੇਗੀ। ਮੈਨੂੰ ਯਕੀਨ ਹੈ ਕਿ ਬੀ.ਸੀ.ਸੀ.ਆਈ. ਪਾਰਕਿੰਗ ਚਾਰਜ ਦੀ ਲਾਗਤ ਝਲ ਸਕਦਾ ਹੈ। ਜੇਕਰ 30-40 ਲੋਕਾਂ ਦੇ ਲਈ ਹਵਾਈ ਜਹਾਜ਼ ਖਰੀਦਿਆ ਜਾਵੇ ਤਾਂ ਇਸ ਨਾਲ 20 ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਇਕ ਏਅਰਬਸ ਦੀ ਕੀਮਤ ਲਗਭਗ 500 ਕਰੋੜ ਦੀ ਹੁੰਦੀ ਹੈ। ਬੀ.ਸੀ.ਸੀ.ਆਈ. ਇਸ ਖਰਚੇ ਨੂੰ ਆਸਾਨੀ ਨਾਲ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਲਗਭਗ 3 ਸਾਲ ਪਹਿਲਾਂ ਵੀ ਕੁਝ ਅਜਿਹਾ ਹੀ ਸੁਝਾਅ ਕਪਿਲ ਨੇ ਬੀ.ਸੀ.ਸੀ.ਆਈ. ਨੂੰ ਦਿੱਤਾ ਸੀ ਪਰ ਵਿਵਾਦਾਂ ਦੇ ਚਲਦੇ ਇਸ 'ਤੇ ਜ਼ਿਆਦਾ ਗ਼ੌਰ ਨਹੀਂ ਕੀਤਾ ਗਿਆ।
ਪਤਨੀ ਤਾਨਿਆ ਨਾਲ ਇਟਲੀ 'ਚ ਛੁੱਟੀਆਂ ਬਿਤਾ ਰਹੇ ਹਨ ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਸ਼ੇਅਰ ਕੀਤੀਆਂ ਇਹ ਤਸਵੀਰਾਂ
NEXT STORY