ਨਵੀਂ ਦਿੱਲੀ— ਕਪਿਲ ਦੇਵ ਦੀ ਪ੍ਰਧਾਨਗੀ 'ਚ ਬਣੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਬੀਤੇ ਰੋਜ਼ ਰਵੀ ਸ਼ਾਸਤਰੀ ਨੂੰ ਦੁਬਾਰਾ ਟੀਮ ਇੰਡੀਆ ਦਾ ਮੁੱਖ ਕੋਚ ਚੁਣਿਆ। ਸ਼ਾਸਤਰੀ ਦੇ ਕੋਚ ਬਣਣ ਦੇ ਪਿੱਛੇ ਕਿਤੇ ਨਾ ਕਿਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਹੋਣਾ ਵੀ ਵੱਡਾ ਕਾਰਨ ਮੰਨਿਆ ਗਿਆ ਹੈ। ਪਰ ਹੁਣ ਇਸ ਸਾਰੇ ਮੁੱਦੇ 'ਤੇ ਕਪਿਲ ਦੇਵ ਨੇ ਚੁੱਪੀ ਤੋੜ ਦਿੱਤੀ ਹੈ। ਕਪਿਲ ਦਾ ਕਹਿਣਾ ਹੈ ਕਿ ਕੋਚ ਦੀ ਚੋਣ ਕਰਨ ਦੀ ਪ੍ਰਕਿਰਿਆ ਬਹੁਤ ਸੌਖੀ ਸੀ। ਇਸ 'ਚ ਕਿਸੇ ਵੀ ਬਾਹਰੀ ਸ਼ਖਸ ਦਾ ਯੋਗਦਾਨ ਨਹੀਂ ਸੀ।ਕਪਿਲ ਨੇ ਕਿਹਾ ਕਿ ਹੈੱਡ ਕੋਚ ਲਈ ਦੋ ਹਜ਼ਾਰ ਬੇਨਤੀਆਂ ਆਈਆਂ ਸਨ। ਇਨ੍ਹਾਂ 'ਚੋਂ 6 ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।

ਸਿਲੈਕਸ਼ਨ 'ਚ ਕਪਤਾਨ ਅਤੇ ਟੀਮ ਨੂੰ ਪੂਰੀ ਤਰ੍ਹਾਂ ਦੂਰ ਰਖਿਆ ਗਿਆ। ਕੋਚ ਨੂੰ ਉਸ ਦੇ ਤਜਰਬੇ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਚਲਦੇ ਪਰਖਿਆ ਗਿਆ ਸੀ। ਵੈਸੇ ਵੀ ਇਹ ਸਖਤ ਮੁਕਾਬਲਾ ਸੀ। ਸ਼ਾਸਤਰੀ ਨੂੰ ਮਾਈਕ ਹੇਸਨ ਨੇ ਸਖਤ ਟੱਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਵੱਲੋਂ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਚੁਣਨ ਲਈ ਤਿੰਨ ਮੈਂਬਰੀ ਸੀ. ਏ. ਸੀ. ਕਮੇਟੀ ਬਣਾਈ ਗਈ ਸੀ। ਇਸ 'ਚ ਕਪਿਲ ਦੇਵ, ਅੰਸ਼ੂਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਸ਼ਾਮਲ ਸਨ। ਰਵੀ ਸ਼ਾਸਤਰੀ ਨੂੰ 2021 'ਚ ਹੋਣ ਵਾਲੇ ਟੀ-20 ਵਰਲਡ ਕੱਪ ਤਕ ਕੋਚ ਨਿਯੁਕਤ ਕੀਤਾ ਗਿਆ ਹੈ।
ਭਾਰਤੀ ਕਾਂਸੀ ਤਮਗੇ ਦਾ ਮੁਕਾਬਲਾ ਹਾਰੀ, ਖਾਲੀ ਹੱਥ ਪਰਤੇਗੀ ਮਹਿਲਾ ਟੀਮ
NEXT STORY