ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਆਲਰਾਊਂਡਰ ਕਪਿਲ ਦੇਵ ਦੀ ਉਪਲਬਧੀ ਨੂੰ ਯਾਦ ਕੀਤਾ। ਇਸ ਦੌਰਾਨ ਆਈ. ਸੀ. ਸੀ. ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਗੇਮ ਚੇਂਜਰ ਖਿਡਾਰੀ ਦੱਸਿਆ ਹੈ। ਆਈ. ਸੀ. ਸੀ. ਦੇ ਹਾਲ ਆਫ਼ ਫ਼ੇਮ ਸੀਰੀਜ਼ ’ਚ ਵਿਸ਼ਵ ਦੇ ਕਈ ਧਾਕੜਾਂ ਨੇ ਕਪਿਲ ਦੇਵ ਦੀ ਉਪਲਬਧੀ ਨੂੰ ਲੈ ਕੇ ਗੱਲ ਕੀਤੀ।
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ਦੀ ਪਤਨੀ ਦੀ ਧੁੰਧਲੀ ਤਸਵੀਰ ’ਤੇ ਹੋਇਆ ਵਿਵਾਦ, ਸਾਬਕਾ ਕ੍ਰਿਕਟਰ ਨੇ ਦਿੱਤਾ ਕਰਾਰਾ ਜਵਾਬ
ਭਾਰਤੀ ਕ੍ਰਿਕਟ ’ਚ ਕਪਿਲ ਦੇਵ ਦਾ ਵੱਡਾ ਯੋਗਦਾਨ
ਇੰਗਲੈਂਡ ਦੇ ਸਾਬਕਾ ਕ੍ਰਿਕਟਰ ਜੋਨਾਥਨ ਐਗਨੇਵ ਨੇ ਕਪਿਲ ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਆਈ. ਸੀ. ਸੀ. ਦੇ ਵੀਡੀਓ ’ਚ ਕਿਹਾ, ਭਾਰਤੀ ਕ੍ਰਿਕਟ ’ਚ ਕਪਿਲ ਦੇਵ ਦਾ ਬਹੁਤ ਯੋਗਦਾਨ ਹੈ। ਉਹ ਹਮੇਸ਼ਾ ਹਸਦੇ ਹੋਏ ਗੱਲ ਕਰਦੇ ਸਨ। ਉਨ੍ਹਾਂ ਨੇ ਤੇਜ਼ ਗੇਂਦਬਾਜ਼ੀ ਨੂੰ ਬਹੁਤ ਹੀ ਦਿਲਖਿੱਚਵਾਂ ਬਣਾਇਆ। ਭਾਰਤੀ ਕ੍ਰਿਕਟ ’ਚ ਉਹ ਇਕ ਨਵਾਂ ਮੋੜ ਲੈ ਕੇ ਆਏ। ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਧਾਕੜ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਵੀ ਕਪਿਲ ਦੀ ਕਾਫ਼ੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਗੇਮ ਚੇਂਜਰ ਦੱਸਿਆ। ਉਨ੍ਹਾਂ ਕਿਹਾ, ‘‘400 ਤੋਂ ਜ਼ਿਆਦਾ ਵਿਕਟਾਂ, 5000 ਤੋਂ ਜ਼ਿਆਦਾ ਦੌੜਾਂ ਤੇ 200 ਤੋਂ ਵੱਧ ਵਨ-ਡੇ ਕ੍ਰਿਕਟ। ਮੇਰੇ ਲਈ ਉਹ ਇਕ ਅਸਲੀ ਗੇਮ ਚੇਂਜਰ ਹਨ।’’
ਇਹ ਵੀ ਪੜ੍ਹੋ : ਪਤਨੀ ਧਨਸ਼੍ਰੀ ਨੂੰ ਡਾਂਸ ਕਰਦੇ ਪਰਦੇ ਦੇ ਪਿੱਛਿਓਂ ਦੇਖ ਰਿਹਾ ਸੀ ਚਾਹਲ (ਵੀਡੀਓ)
ਕਪਿਲ ਦੇਵ ਦੀ ਕਪਤਾਨੀ ’ਚ ਭਾਰਤ ਨੇ ਪਹਿਲੀ ਵਾਰ ਜਿੱਤਿਆ ਸੀ ਵਰਲਡ ਕੱਪ
ਜ਼ਿਕਰਯੋਗ ਹੈ ਕਿ ਕਪਿਲ ਦੇਵ ਦੀ ਅਗਵਾਈ ’ਚ ਟੀਮ ਇੰਡੀਆ ਨੇ ਪਹਿਲੀ ਵਾਰ ਸਾਲ 1983 ’ਚ ਵਰਲਡ ਕੱਪ ’ਤੇ ਕਬਜ਼ਾ ਜਮਾਇਆ ਸੀ। ਕਪਿਲ ਦੇਵ ਨੇ ਦੇਸ਼ ਲਈ 131 ਟੈਸਟ ਮੈਚ ਖੇਡਦੇ ਹੋਏ 184 ਪਾਰੀਆਂ ’ਚ 31.1 ਦੀ ਔਸਤ ਨਾਲ 5248 ਦੌੜਾਂ ਬਣਾਈਆਂ ਹਨ। ਟੈਸਟ ਤੋਂ ਇਲਾਵਾ ਉਨ੍ਹਾਂ ਨੇ ਵਨ-ਡੇ ’ਚ 225 ਮੈਚ ਖੇਡਦੇ ਹੋਏ 198 ਪਾਰੀਆਂ ’ਚ 23.8 ਦੀ ਔਸਤ ਨਾਲ 3783 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੇਂਦਬਾਜ਼ੀ ’ਚ ਵੀ ਦੇਸ਼ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਪਿਲ ਦੇਵ ਦੇ ਨਾਂ ਟੈਸਟ ’ਚ 434 ਤੇ ਵਨ-ਡੇ ’ਚ 253 ਵਿਕਟਾਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਰਫ਼ਾਨ ਪਠਾਨ ਦੀ ਪਤਨੀ ਦੀ ਧੁੰਧਲੀ ਤਸਵੀਰ ’ਤੇ ਹੋਇਆ ਵਿਵਾਦ, ਸਾਬਕਾ ਕ੍ਰਿਕਟਰ ਨੇ ਦਿੱਤਾ ਕਰਾਰਾ ਜਵਾਬ
NEXT STORY