ਸਿਡਨੀ— ਗਲੇ ‘ਚ ਖ਼ਰਾਸ਼ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੈਚ ‘ਚੋਂ ਬਾਹਰ ਕੀਤੇ ਗਏ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦੀ ਸ਼ੁੱਕਰਵਾਰ ਨੂੰ ਕੋਵਿਡ-19 ਦੀ ਜਾਂਚ ਨਕਾਰਾਤਮਕ ਪਾਈ ਗਈ ਜਿਸ ਨਾਲ ਆਸਟ੍ਰੇਲੀਆਈ ਟੀਮ ਵਿਚ ਉਨ੍ਹਾਂ ਦੀ ਵਾਪਸੀ ਦੀ ਰਾਹ ਮਜ਼ਬੂਤ ਹੋ ਗਈ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਤੋਂ ਆਸਟ੍ਰੇਲੀਆਈ ਟੀਮ ਦੇ ਨਾਲ ਮੁੜੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਰਿਚਰਡਸਨ ਨੇ ਵੀਰਵਾਰ ਨੂੰ ਮੈਡੀਕਲ ਸਟਾਫ ਨੂੰ ਗਲੇ ਵਿਚ ਖ਼ਰਾਸ਼ ਦੀ ਸੂਚਨਾ ਦਿੱਤੀ ਸੀ।
ਇਸ ਤੋਂ ਬਾਅਦ ਅਹਿਤਿਆਤੀ ਤੌਰ ‘ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜਿਆ ਗਿਆ ਸੀ। ਉਨ੍ਹਾਂ ਲਈ ਰਾਹਤ ਦੀ ਗੱਲ ਇਹ ਰਹੀ ਕਿ ਜਾਂਚ ਦਾ ਨਤੀਜਾ ਨਕਾਰਾਤਮਕ ਰਿਹਾ ਜਿਸ ਤੋਂ ਬਾਅਦ ਉਹ ਸਿਡਨੀ ਕ੍ਰਿਕਟ ਮੈਦਾਨ ‘ਤੇ ਮੁੜ ਸਕੇ। ਕ੍ਰਿਟਕ ਡਾਟ ਕਾਮ ਡਾਟ ਏਯੂ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਸ਼ਾਮ ਅੱਠ ਵਜੇ (ਸਥਾਨਕ ਸਮੇਂ ਮੁਤਾਬਕ) ਪੂਰੀ ਤਰ੍ਹਾਂ ਸਹੀ ਹੋਣ ਦੀ ਪੁਸ਼ਟੀ ਕੀਤੀ ਗਈ ਤੇ ਉਨ੍ਹਾਂ ਨੂੰ ਹੋਟਲ ਦੇ ਕਮਰੇ ‘ਚੋਂ ਵੀ ਰਿਲੀਜ਼ ਕਰ ਦਿੱਤਾ ਗਿਆ।ਇਸ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਸੀ ਕਿ ਸਾਡੀ ਡਾਕਟਰੀ ਟੀਮ ਇਸ ਨੂੰ ਗਲੇ ਵਿਚ ਇਨਫੈਕਸ਼ਨ ਵਜੋਂ ਲੈ ਕੇ ਇਲਾਜ ਕਰ ਰਹੀ ਹੈ, ਪਰ ਅਸੀਂ ਆਸਟ੍ਰੇਲੀਆਈ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰ ਰਹੇ ਹਾਂ।
ਇਹ ਵੀ ਪੜ੍ਹੋ : ਕ੍ਰਿਕਟ ਫੈਨਜ਼ ਨੂੰ ਝਟਕਾ, ਕੋਰੋਨਾ ਵਾਇਰਸ ਕਾਰਨ ਰੋਡ ਸੇਫਟੀ ਵਰਲਡ ਸੀਰੀਜ਼ ਹੋਈ ਰੱਦ
ਓਲੰਪਿਕ ਰੱਦ ਕਰਨ 'ਤੇ WHO ਦੀ ਸਲਾਹ ਮੰਨੇਗਾ IOC : ਬਾਕ
NEXT STORY