ਨਿਊਪੋਰਟ— ਕੇਵਿਨ ਐਂਡਰਸਨ ਨੇ ਅਮਰੀਕਾ ਦੇ 20 ਸਾਲਾ ਜੇਨਸਨ ਬਰੂਕਸਬੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਹਾਲ ਆਫ਼ ਫ਼ੇਮ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਦੱਖਣੀ ਅਫ਼ਰੀਕਾ ਦੇ 35 ਸਾਲਾ ਖਿਡਾਰੀ ਐਂਡਰਸਨ ਨੇ ਵੀਰਵਾਰ ਨੂੰ ਖੇੇਡੇ ਗਏ ਫ਼ਾਈਨਲ ’ਚ 7-6 (8), 6-4 ਨਾਲ ਜਿੱਤ ਦਰਜ ਕਰਕੇ ਆਪਣਾ ਸਤਵਾਂ ਏ. ਟੀ. ਪੀ. (ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫ਼ੈਸ਼ਨਲਸ) ਖ਼ਿਤਾਬ ਹਾਸਲ ਕੀਤਾ।
ਇਹ 2019 ’ਚ ਪੁਣੇ ’ਚ ਮਹਾਰਾਸ਼ਟਰ ਓਪਨ ਜਿੱਤਣ ਦੇ ਬਾਅਦ ਉਨ੍ਹਾਂ ਦਾ ਪਹਿਲਾ ਏ. ਟੀ. ਪੀ. ਖ਼ਿਤਾਬ ਹੈ। ਐਂਡਰਸਨ ਗੋਡੇ ਦੀ ਸੱਟ ਕਾਰਨ ਪਿਛਲੇ ਸਾਲ ਜ਼ਿਆਦਾਤਰ ਸਮੇਂ ਨਹੀਂ ਖੇਡ ਸਕੇ ਸਨ। ਬਰੂਕਸਬੀ ਟੂਰਨਾਮੈਂਟ ਦੇ 45 ਸਾਲ ਦੇ ਇਤਿਹਾਸ ’ਚ ਫ਼ਾਈਨਲ ਖੇਡਣ ਵਾਲੇ ਦੂਜੇ ਯੁਵਾ ਖਿਡਾਰੀ ਬਣੇ। ਗ੍ਰੇਗ ਰੂਸਦੇਸਕੀ ਨੇ 1993 ’ਚ ਇੱਥੇ 19 ਸਾਲ ਦੀ ਉਮਰ ’ਚ ਖ਼ਿਤਾਬ ਜਿੱਤਿਆ ਸੀ।
ਕੋਕੋ ਗਾਫ਼ ਦਾ ਕੋਰੋਨਾ ਟੈਸਟ ਪਾਜ਼ੇਟਿਵ, ਟੋਕੀਓ ਓਲੰਪਿਕ ’ਚ ਨਹੀਂ ਖੇਡੇਗੀ
NEXT STORY