ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਮ ਲੀਗ ਦੇ 13ਵੇਂ ਸੀਜ਼ਨ 'ਚ ਐਤਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਕਾਰ ਬੇਹੱਦ ਹੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਤੇਵਤੀਆ ਦੀ ਸ਼ਾਨਦਾਰ 45 ਦੌੜਾਂ ਦੀ ਪਾਰੀ ਦੀ ਬਦੌਲਤ ਇਸ ਮੈਚ 'ਚ ਰਾਜਸਥਾਨ ਰਾਇਲਜ਼ ਨੇ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਹਾਲਾਂਕਿ ਆਖਿਰੀ ਓਵਰ ਤੱਕ ਚੱਲੇ ਇਸ ਮੈਚ 'ਚ ਖਲੀਲ ਅਹਿਮਦ ਅਤੇ ਰਾਹੁਲ ਤੇਵਤੀਆ ਦੇ ਵਿਚਕਾਰ ਮਾਮੂਲੀ ਝਗੜਾ ਦੇਖਣ ਨੂੰ ਮਿਲਿਆ।
ਹੈਦਰਾਬਾਦ ਵੱਲੋਂ ਮਿਲੇ 159 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਰਾਇਰਜ਼ ਨੇ 78 ਦੌੜਾਂ 'ਤੇ ਹੀ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਪਰ ਆਈ.ਪੀ.ਐੱਲ. 'ਚ ਨਵੇਂ ਹੀਰੋ ਬਣ ਕੇ ਉਭਰੇ ਰਾਹੁਲ ਤੇਵਤੀਆ ਨੇ 28 ਗੇਂਦ 'ਚ 45 ਦੌੜਾਂ ਦੀ ਪਾਰੀ ਅਤੇ ਨੌਜਵਾਨ ਬੱਲੇਬਾਜ਼ ਪਰਾਗ ਨੇ 26 ਗੇਂਦ 'ਚ 42 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਰਾਜਸਥਾਨ ਦੀ ਨਈਆ ਪਾਰ ਲਗਾ ਦਿੱਤੀ। ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੇ ਵਿਚਕਾਰ ਛੇਵੇਂ ਵਿਕੇਟ ਲਈ 85 ਦੌੜਾਂ ਦੀ ਨਾਬਾਦ ਸਾਂਝੇਦਾਰੀ ਹੋਈ।
ਆਖਿਰੀ ਓਵਰ 'ਚ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 8 ਦੌੜਾਂ ਚਾਹੀਦੀਆਂ ਸਨ। ਆਖਿਰੀ ਓਵਰ ਦੀ ਚੌਥੀ ਗੇਂਦ 'ਤੇ ਤੇਵਤੀਆ ਨੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੌਰਾਨ ਖਲੀਲ ਅਹਿਮਦ ਅਤੇ ਤੇਵਤੀਆ ਦੇ ਵਿਚਕਾਰ ਮਾਮੂਲੀ ਝਗੜਾ ਸ਼ੁਰੂ ਹੋ ਗਿਆ।
ਇਸ ਦੇ ਬਾਅਦ ਪੰਜਵੀਂ ਗੇਂਦ 'ਤੇ ਪਰਾਗ ਨੇ ਛੱਕਾ ਮਾਰ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾ ਦਿੱਤੀ। ਪਰਾਗ ਨੇ ਛੱਕਾ ਲਗਾਉਂਦੇ ਹੀ ਤੇਵਤੀਆ ਅਤੇ ਖਲੀਲ ਦੇ ਵਿਚਕਾਰ ਬਹਿਸ ਹੋਰ ਤੇਜ਼ ਹੋ ਗਈ। ਪਰ ਉਸ ਸਮੇਂ ਹੈਦਰਾਬਾਦ ਦੇ ਕਪਤਾਨ ਵਾਰਨਰ ਨੇ ਮਾਮਲਾ ਸੰਭਾਲ ਲਿਆ। ਵਾਰਨਰ ਨੇ ਦੋਵਾਂ ਖਿਡਾਰੀਆਂ ਨੂੰ ਸ਼ਾਂਤ ਕਰਵਾਇਆ।
ਮੈਚ ਦੇ ਬਾਅਦ ਹਾਲਾਂਕਿ ਦੋਵਾਂ ਖਿਡਾਰੀਆਂ ਨੇ ਖੇਡ ਭਾਵਨਾ ਦਾ ਪ੍ਰਦਰਸ਼ਨ ਵੀ ਕੀਤਾ। ਖਲੀਲ ਅਹਿਮਦ ਨੇ ਤੇਵਤੀਆ ਦੇ ਕੋਲ ਜਾ ਕੇ ਉਨ੍ਹਾਂ ਨੂੰ ਗਲੇ ਲਗਾਇਆ। ਤੇਵਤੀਆ ਨੇ ਵੀ ਉਸ ਸਮੇਂ ਝਗੜੇ ਨੂੰ ਭੁਲਾ ਦਿੱਤਾ। ਤੇਵਤੀਆ ਨੇ ਕਿਹਾ ਕਿ ਉਸ ਸਮੇਂ ਮੈਚ ਦਾ ਮਾਹੌਲ ਗਰਮ ਹੋਣ ਦੀ ਵਜ੍ਹਾ ਨਾਲ ਖਲੀਲ ਅਹਿਮਦ ਨਾਲ ਬਹਿਸ ਹੋ ਗਈ।
IPL 2020: ਤੇਵਤੀਆ ਨੇ ਕੱਢਿਆ ਰਾਸ਼ਿਦ ਖਾਨ ਦਾ ਤੋੜ, ਲਗਾਤਾਰ ਲਗਾਏ ਤਿੰਨ ਚੌਕੇ
NEXT STORY