ਨਵੀਂ ਦਿੱਲੀ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿਚ ਲਗਾਤਾਰ ਹਾਰ ਝੱਲ ਰਹੀ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਇਯੋਨ ਮੋਰਗਨ ਰਾਜਸਥਾਨ ਰਾਇਲਸ ਵਿਰੁੱਧ ਵੀ ਨਾਕਾਮ ਰਹੇ। ਸ਼ਨੀਵਾਰ ਨੂੰ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਦੀ ਟੀਮ ਨੇ 9 ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ ਵਿਚ 133 ਦੌੜਾਂ ਬਣਾਈਆਂ। ਕਪਤਾਨ ਬਿਨਾ ਖਾਤਾ ਖੋਲੇ ਬੇਹੱਦ ਸ਼ਰਮਨਾਕ ਤਰੀਕੇ ਨਾਲ ਨਾਨ ਸਟ੍ਰਾਈਕ 'ਤੇ ਰਨ ਆਊਟ ਹੋ ਕੇ ਵਾਪਸ ਪਵੇਲੀਅਨ ਪਰਤੇ। ਆਈ.ਪੀ.ਐੱਲ. ਦੇ ਇਤਿਹਾਸ ਵਿਚ ਅਜਿਹਾ ਚੌਥੀ ਵਾਰ ਹੋਇਆ ਜਦੋਂ ਕਿਸੇ ਟੀਮ ਦਾ ਕਪਤਾਨ ਇਸ ਤਰ੍ਹਾਂ ਨਾਲ ਡਾਇਮੰਡ ਡਕ ਹੋ ਗਿਆ।
ਇਹ ਵੀ ਪੜ੍ਹੋ- RR vs KKR : ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ
ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦੇ 18ਵੇਂ ਮੁਕਾਬਲੇ ਵਿਚ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤਿਆ ਅਤੇ ਫਿਰ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਕ੍ਰਿਸ ਮੌਸਮ ਨੇ ਧਾਰਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਅਤੇ ਕੋਲਕਾਤਾ ਦੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਤੈਅ 20 ਓਵਰਾਂ ਵਿਚ 9 ਵਿਕਟਾਂ ਗਵਾਉਣ ਤੋਂ ਬਾਅਦ ਟੀਮ 134 ਦੌੜਾਂ ਦਾ ਟੀਚਾ ਹੀ ਰੱਖਣ ਵਿਚ ਕਾਮਯਾਬ ਹੋ ਸਕੀ। ਟੀਮ ਦੇ ਵੱਡੇ ਨਾਂ ਇਕ ਵਾਰ ਫਿਰ ਤੋਂ ਨਾਕਾਮ ਰਹੇ ਅਤੇ ਇਸ ਵਿਚ ਕਪਤਾਨ ਮੋਰਗਨ ਤਾਂ ਖਾਤਾ ਵੀ ਨਹੀਂ ਖੋਲ ਸਕੇ।
ਇਹ ਵੀ ਪੜ੍ਹੋ-IPL 2021- ਹੈੱਲਮੇਟ 'ਤੇ ਲੱਗਾ ਪੈਟ ਕਮਿੰਸ ਦਾ ਬਾਊਂਸਰ, ਜਬਾੜਾ ਫੜ ਬੈਠਾ ਬੱਲੇਬਾਜ਼
ਮੁਸ਼ਕਲ ਹਾਲਾਤ ਵਿਚ ਮੈਦਾਨ 'ਤੇ ਉਤਰੇ ਕੋਲਕਾਤਾ ਦੇ ਕਪਤਾਨ ਇਯੋਨ ਮੋਰਗਨ ਤੋਂ ਟੀਮ ਨੂੰ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ ਬਿਨਾਂ ਕਿਸੇ ਗੇਂਦ ਦਾ ਸਾਹਣਾ ਕੀਤੇ ਹੀ ਵਾਪਸ ਪਵੇਲੀਅਨ ਪਰਤੇ। ਕ੍ਰਿਸ ਮੌਰਿਸ ਨੇ ਉਨ੍ਹਾਂ ਨੂੰ ਆਪਣੀ ਹੀ ਗੇਂਦ 'ਤੇ ਰਨ ਆਊਟ ਕੀਤਾ। ਉਹ ਡਾਇਮੰਡ ਡਕ ਹੋ ਕੇ ਵਾਪਸ ਪਰਤੇ ਅਤੇ ਸ਼ਰਮਨਾਕ ਤਰੀਕੇ ਨਾਲ ਆਊਟ ਹੋਣ ਵਾਲੇ ਕਪਤਾਨਾਂ ਦੀ ਲਿਸਟ ਵਿਚ ਸ਼ਾਮਲ ਹੋ ਗਏ। ਹੁਣ ਬਿਨਾਂ ਗੇਂਦ ਦਾ ਸਾਹਮਣਾ ਕੀਤੇ ਨਾਨ ਸਟ੍ਰਾਈਕ 'ਤੇ ਰਨ ਆਊਟ ਹੋ ਕੇ ਵਾਪਸ ਪਰਤਣ ਵਾਲੇ ਤੀਜੇ ਕਪਤਾਨ ਬਣ ਗਏ ਹਨ।
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੇ ਸਾਬਕਾ ਕਪਤਾਨ ਸ਼ੇਨ ਵਾਰਨ ਦੋ ਵਾਰ ਇਸੇ ਤਰ੍ਹਾਂ ਨਾਲ ਆਊਟ ਹੋ ਕੇ ਪਰਤੇ ਸਨ। ਸਾਲ 2009 ਅਤੇ ਫਿਰ 2010 ਵਿਚ ਵਾਰਨ ਇਸੇ ਤਰ੍ਹਾਂ ਨਾਲ ਆਊਟ ਹੋਏ ਸਨ। ਸਾਲ 2013 ਵਿਚ ਦਿੱਲੀ ਦੀ ਕਪਤਾਨੀ ਕਰਦੇ ਹੋਏ ਗੌਤਮ ਗੰਭੀਰ ਵੀ ਇਸ ਤਰ੍ਹਾਂ ਨਾਲ ਆਊਟ ਹੋਏ ਸਨ। ਹੁਣ 2021 ਵਿਚ ਇਯੋਨ ਮੋਰਗਨ ਨੂੰ ਡਾਇਮੰਡ ਡਕ ਆਊਟ ਹੋ ਕੇ ਵਾਪਸ ਪਰਤਣਾ ਪਿਆ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
RR ਦੇ ਕਪਤਾਨ ਸੰਜੂ ਸੈਮਸਨ ਨੇ ਜਿੱਤ ਦਾ ਸਿਹਰਾ ਦਿੱਤਾ ਇਨ੍ਹਾਂ ਖਿਡਾਰੀਆਂ ਨੂੰ
NEXT STORY