ਨਵੀਂ ਦਿੱਲੀ (ਇੰਟ.)- ਆਈ.ਪੀ.ਐੱਲ. ਲੀਗ ਦੇ 14ਵੇਂ ਸੀਜ਼ਨ ਦੇ 18ਵੇਂ ਮੈਚ ਦੌਰਾਨ ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਦੂਜੇ ਓਵਰ ਵਿਚ ਘਟਨਾ ਹੋਈ। ਰਾਜਸਥਾਨ ਦੇ ਓਪਨਰ ਜੋਸ ਬਟਲਰ ਕੋਲਕਾਤਾ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਤੇਜ਼ ਗੇਂਦ 'ਤੇ ਜ਼ਖਮੀ ਹੋ ਗਏ। ਸੱਟ ਜ਼ਿਆਦਾ ਗੰਭੀਰ ਨਹੀਂ ਸੀ ਪਰ ਮੈਚ ਨੂੰ ਲਗਭਗ 10 ਮਿੰਟ ਤੱਕ ਰੋਕਣਾ ਪਿਆ।
ਸ਼ਨੀਵਾਰ ਨੂੰ ਕੋਲਕਾਤਾ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਇਕ ਤੇਜ਼ ਰਫਤਾਰ ਗੇਂਦ ਰਾਜਸਥਾਨ ਦੇ ਓਪਨਰ ਜੋਸ ਬਟਲਰ ਦੇ ਹੈਲਮੇਟ 'ਤੇ ਲੱਗੀ। 1.5 ਓਵਰ ਦੀ ਇਹ ਗੇਂਦ ਦੀ ਰਫਤਾਰ 132 ਕਿਲੋਮੀਟਰ ਪ੍ਰਤੀ ਘੰਟਾ ਦੀ ਸੀ, ਜਿਸ ਨਾਲ ਬੱਲੇਬਾਜ਼ ਕੁਝ ਦੇਰ ਲਈ ਅਸਹਿਜ ਹੋ ਗਏ। ਮੈਚ ਨੂੰ ਤੁਰੰਤ ਹੀ ਰੋਕਿਆ ਗਿਆ ਅਤੇ ਟੀਮ ਦੇ ਫੀਜ਼ੀਓ ਮੈਦਾਨ 'ਤੇ ਭੱਜ ਕੇ ਪਹੁੰਚੇ। ਬਟਲਰ ਨੇ ਹੈਲਮੇਟ ਉਤਾਰਿਆ ਤਾਂ ਉਹ ਮੁਸ਼ਕਲ ਵਿਚ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਜਬਾੜੇ ਵਿਚ ਕੁਝ ਤਕਲੀਫ ਸੀ ਜਿਸ ਕਾਰਣ ਉਹ ਵਾਰ-ਵਾਰ ਛੂਹ ਕੇ ਦੇਖ ਰਹੇ ਸਨ।
ਇਹ ਵੀ ਪੜ੍ਹੋ- RR vs KKR : ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ
ਫੀਜ਼ੀਓ ਨੇ ਮੂੰਹ ਖੁਲਵਾ ਕੇ ਉਨ੍ਹਾਂ ਨੂੰ ਚੈੱਕ ਕੀਤਾ, ਉਨ੍ਹਾਂ ਨੇ ਪਾਣੀ ਪੀਤਾ ਅਤੇ ਫਿਰ ਥੋੜ੍ਹੀ ਦੇਰ ਤੱਕ ਆਰਾਮ ਕੀਤਾ ਅਤੇ ਫਿਰ ਮੈਚ ਖੇਡਣ ਲਈ ਤਿਆਰ ਹੋ ਗਏ। ਬਟਲਰ ਨੂੰ ਤਕਲੀਫ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਹੈਲਮੇਟ ਨੂੰ ਬਦਲਣ ਨੂੰ ਕਿਹਾ। ਦੂਜਾ ਹੈਲਮੇਟ ਲਿਆਂਦਾ ਗਿਆ ਉਸ ਦੀ ਗ੍ਰੀਲ ਨੂੰ ਠੀਕ ਕੀਤਾ ਗਿਆ ਅਤੇ ਫਿਰ ਬਟਲਰ ਨੇ ਬੱਲੇਬਾਜ਼ੀ ਸ਼ੁਰੂ ਕੀਤੀ। ਹਾਲਾਂਕਿ ਉਹ ਆਪਣੀ ਪਾਰੀ ਜ਼ਿਆਦਾ ਅੱਗੇ ਨਹੀਂ ਵਧਾ ਸਕੇ ਅਤੇ 5 ਦੌੜਾਂ ਬਣਾ ਕੇ ਆਊਟ ਹੋ ਕੇ ਵਾਪਸ ਪਰਤ ਗਏ। ਟਾਸ ਹਾਰਣ ਤੋਂ ਬਾਅਦ ਕੋਲਕਾਤਾ ਦੀ ਟੀਮ ਨੇ ਕ੍ਰਿਸ ਮੌਰਿਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ 20 ਓਵਰ ਵਿਚ 9 ਵਿਕਟਾਂ 'ਤੇ 133 ਦੌੜਾਂ ਹੀ ਬਣਾ ਸਕੀ। 4 ਓਵਰ ਵਿਚ ਮੌਰਿਸ ਨੇ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
RR vs KKR : ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ
NEXT STORY