ਮੁੰਬਈ- ਚੇਨਈ ਸੁਪਰ ਕਿੰਗਸ ਨੇ ਫਾਫ ਡੂ ਪਲੇਸਿਸ ਅਤੇ ਰਿਤੂਰਾਜ ਗਾਇਕਵਾੜ ਦੀਆਂ ਅਰਧ ਸੈਂਕੜਾ ਪਾਰੀਆਂ ਤੋਂ ਬਾਅਦ ਦੀਪਕ ਚਾਹਰ (29 ਦੌੜਾਂ ਦੇ ਕੇ 4 ਵਿਕਟਾਂ) ਦੇ ਕਾਤਿਲਾਨਾ ਸਪੈਲ ਨਾਲ ਬੁੱਧਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਟੀ-20 ਮੁਕਾਬਲੇ ’ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਿਛਲੇ 2 ਮੈਚਾਂ ’ਚ ਜਿੱਤ ਕਾਰਣ ਆਤਮਵਿਸ਼ਵਾਸ ਨਾਲ ਭਰੀ ਚੇਨਈ ਸੁਪਰ ਕਿੰਗਸ ਨੇ ਡੂ ਪਲੇਸਿਸ ਦੇ ਅਜੇਤੂ 95 ਦੌੜਾਂ ਅਤੇ ਗਾਇਕਵਾੜ ਦੇ 64 ਦੌੜਾਂ ਨਾਲ 3 ਵਿਕਟਾਂ ’ਤੇ 220 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਕੋਲਕਾਤਾ ਨਾਈਟ ਰਾਈਡਰਜ਼ ਪੈਂਟ ਕਮਿੰਸ ਅਜੇਤੂ 66 ਦੌੜਾਂ, ਆਂਦਰੇ ਰਸੇਲ ਦੀ 54 ਦੌੜਾਂ ਦੀ ਤਾਬੜਤੋੜ ਅਤੇ ਦਿਨੇਸ਼ ਕਾਰਤਿਕ ਦੀ ਸੰਜਮ ਅਧੀਨ ਪਾਰੀ ਦੇ ਬਾਵਜੂਦ ਖਰਾਬ ਸ਼ੁਰੂਆਤ ਤੋਂ ਨਹੀਂ ਉੱਭਰ ਸਕੀ ਅਤੇ 19.1 ਓਵਰਾਂ ’ਚ 202 ਦੌੜਾਂ ’ਤੇ ਢੇਰ ਹੋ ਗਈ।
ਇਸ ਰੋਮਾਂਚਕ ਮੈਚ ’ਚ ਉਸ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਖਿਡਾਰੀਆਂ ਨੇ ਇੰਨੀ ਖਰਾਬ ਸ਼ੁਰੂਆਤ ਦੇ ਬਾਵਜੂਦ ਹੌਸਲੇ ਪਸਤ ਨਹੀਂ ਹੋਣ ਦਿੱਤੇ ਅਤੇ ਉਹ ਆਖਿਰ ਤੱਕ ਜ਼ੋਰ ਆਜ਼ਮਾਇਸ਼ ਕਰਦੇ ਰਹੇ। ਚਾਹਰ ਦੀਆਂ 4 ਵਿਕਟਾਂ ਤੋਂ ਇਲਾਵਾ ਲੁੰਗੀ ਏਨਗਿਦੀ ਨੇ 28 ਦੌੜਾਂ ਦੇ ਕੇ 3 ਵਿਕਟਾਂ ਝਟਕੀਆਂ। ਸ਼ਾਰਦੁਲ ਠਾਕੁਰ ਦੀ ਗੇਂਦਬਾਜ਼ੀ ਕਾਫੀ ਖਰਾਬ ਰਹੀ, ਜਿਨ੍ਹਾਂ ਨੇ 3.1 ਓਵਰਾਂ ’ਚ 48 ਦੌੜਾਂ ਦਿੱਤੀਆਂ, ਜਿਸ ’ਚ 5 ਗੇਂਦਾਂ ਵਾਈਡ ਰਹੀਆਂ।
ਰਸੇਲ ਦੇ ਰੂਪ ’ਚ ਇਕਮਾਤਰ ਵਿਕਟ ਹਾਸਲ ਕਰਨ ਵਾਲੇ ਸੈਮ ਕੁਰੇਨ ਵੀ ਕਾਫੀ ਖਰਚੀਲੇ ਰਹੇ, ਉਨ੍ਹਾਂ ਨੇ 4 ਓਵਰਾਂ ’ਚ 58 ਦੌੜਾਂ ਦਿੱਤੀਆਂ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੱਖਣ ਅਫਰੀਕੀ ਕ੍ਰਿਕਟਰ ਡੂ ਪਲੇਸਿਸ ਨੇ ਪਾਰੀ ਸ਼ੁਰੂ ਕੀਤੀ ਅਤੇ ਆਖਿਰ ਤੱਕ ਡਟੇ ਰਹੇ। ਇਸ ਸਲਾਮੀ ਬੱਲੇਬਾਜ਼ ਨੇ 60 ਗੇਂਦਾਂ ਖੇਡੀਆਂ, ਜਿਸ ’ਚ 9 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਨ੍ਹਾਂ ਨੇ ਅਤੇ ਰੂਤੁਰਾਜ ਗਾਇਕਵਾੜ ਨੇ ਪਹਿਲੀ ਵਿਕਟ ਲਈ 115 ਦੌੜਾਂ ਦੀ ਹਿੱਸੇਦਾਰੀ ਨਿਭਾਈ, ਜਿਸ ਦੇ ਨਾਲ ਇਹ ਟੀਮ ਲਈ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਵੀ ਰਹੀ, ਜਿਸ ਨੇ ਪਾਵਰਪਲੇਅ ’ਚ ਬਿਨਾਂ ਵਿਕਟ ਗਵਾਏ 54 ਦੌੜਾਂ ਬਣਾਈਆਂ। ਨਾਲ ਹੀ ਟੀਮ ਨੇ ਆਖਰੀ 5 ਓਵਰਾਂ ’ਚ 76 ਦੌੜਾਂ ਜੋੜੀਆਂ।
ਪਲੇਇੰਗ ਇਵੈਲਨ
ਕੋਲਕਾਤਾ ਨਾਈਟ ਰਾਇਡਰਸ : ਨਿਤਿਸ਼ ਰਾਣਾ, ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਇਉਨ ਮੋਗਰਨ (ਕਪਤਾਨ), ਦਿਨੇਸ਼ ਕਾਰਤਿਕ (ਵਿਕੇਟਕੀਪਰ), ਆਂਦ੍ਰੇ ਰਸੇਲ, ਪੈਟ ਕਮਿੰਸ, ,ਕਮਲੇਸ਼ ਨਾਗਰਕੋਟੀ/ ਸੁਨੀਲ ਰਨੇਰ, ਵਰੁਣ ਚਕਰਵਰਤੀ,ਪ੍ਰਿਸ ਕ੍ਰਿਸ਼ਨਾ।
ਚੇਨਈ ਸੁਪਰ ਕਿੰਗਸ : ਰਿਤੂਰਾਜ, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਵਿਕੇਟਕੀਪਰ), ਸੈਮ ਕਿਉਰਨ, ਸ਼ਾਰਦੁਲ ਠਾਕੁਰ, ਲਾਲੀ ਨਗੀਦੀ, ਦੀਪਕ ਚਾਹਰ।
CSK vs KKR : ਮੈਚ ਤੋਂ ਪਹਿਲਾਂ ਜਾਣੋ ਦੋਵੇਂ ਟੀਮਾਂ ਨਾਲ ਜੁੜੇ ਮਹੱਤਵਪੂਰਨ ਤੱਥ
NEXT STORY