ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ ਨੇ ਹੈਦਰਾਬਾਦ ਖ਼ਿਲਾਫ਼ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਈ। ਸ਼ੁੱਭਮਨ ਨੇ 51 ਗੇਂਦਾਂ 'ਚ 57 ਦੌੜਾਂ ਬਣਾਈਆਂ ਤੇ ਕੋਲਕਾਤਾ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਸ਼ੁੱਭਮਨ ਨੂੰ ਉਸ ਦੀ ਪਾਰੀ ਲਈ ਮੈਨ ਆਫ਼ ਦਿ ਮੈਚ ਪੁਰਸਕਾਰ ਵੀ ਮਿਲਿਆ। ਉਨ੍ਹਾਂ ਨੇ ਮੈਚ ਖ਼ਤਮ ਹੋਣ ਦੇ ਬਾਅਦ ਕਿਹਾ ਮੈਚ 'ਚ ਜਿਸ ਤਰ੍ਹਾਂ ਦੇ ਹਾਲਾਤ ਸਨ ਉਸ ਹਿਸਾਬ ਨਾਲ ਵਿਕਟ ਬਚਾਏ ਰੱਖਣਾ ਜ਼ਰੂਰੀ ਸੀ ਤਾਂ ਜੋ ਆਖ਼ਰੀ ਓਵਰਾਂ 'ਚ ਤੇਜ਼ੀ ਨਾਲ ਟੀਚੇ ਵਾਲੇ ਸਕੋਰ ਵੱਲ ਅੱਗੇ ਵਧ ਸਕੀਏ।
ਸ਼ੁੱਭਮਨ ਗਿੱਲ ਨੇ ਕਿਹਾ ਕਿ ਇਸ ਵਿਕਟ 'ਚ ਸਪਿਨਰਾਂ ਖ਼ਿਲਾਫ਼ ਖੇਡਣਾ ਸੌਖਾ ਨਹੀਂ ਸੀ। ਮੈਂ ਛੋਟੀ ਗ੍ਰਾਊਂਡ ਨੂੰ ਨਿਸ਼ਾਨਾ ਬਣਾ ਰਿਹਾ ਸੀ। ਲੈੱਗ ਸਾਈਡ ਇਕ ਪਾਸਿਓਂ ਆਫ਼ ਸਾਈਡ ਤੋਂ ਛੋਟਾ ਸੀ। ਜਦੋਂ ਤੁਸੀਂ ਹੌਲੀ ਵਿਕਟਾਂ 'ਤੇ ਖੇਡਦੇ ਹੋ ਤਾਂ ਕਲਾਈ ਨਾਲ ਖੇਡਣਾ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਤੇ ਇਹ ਮੇਰੇ ਲਈ ਸੁਭਾਵਿਕ ਹੈ। ਮੈਂ ਅੱਜ ਵਾਧੂ ਰਫ਼ਤਾਰ ਦਾ ਸਾਹਮਣਾ ਕੀਤਾ ਤੇ ਇਹ ਖੇਡ ਦੇ ਮੁਤਾਬਕ ਸੀ, ਪਰ ਦੂਜੇ ਖੇਡ 'ਚ ਅਜਿਹਾ ਨਹੀਂ ਹੋ ਸਕਦਾ।
DC v CSK : ਚੋਟੀ ਦਾ ਸਥਾਨ ਹਾਸਲ ਕਰਨ ਲਈ ਭਿੜਨਗੇ ਚੇਨਈ ਤੇ ਦਿੱਲੀ
NEXT STORY