ਮੈਡ੍ਰਿਡ- ਸਪੇਨ ਦੇ ਦਿੱਗਜ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਕੋਚ ਰੋਨਾਲਡ ਕੋਮੈਨ ਨੇ ਕਿਹਾ ਹੈ ਕਿ ਉਸਦੀ ਟੀਮ ਨੂੰ ਅਜੇ ਸੁਧਾਰ ਕਰਨ ਦੀ ਜ਼ਰੂਰਤ ਹੈ। ਬਾਰਸੀਲੋਨਾ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਪਣਾ ਆਖਰੀ ਦੋਸਤਾਨਾ ਮੈਚ ਖੇਡਣ ਜਾ ਰਹੀ ਹੈ।
ਬਾਰਸੀਲੋਨਾ ਸ਼ਨੀਵਾਰ ਨੂੰ ਕੈਂਪ ਨਾਊ 'ਚ ਪ੍ਰਮੋਟ ਹੋਣ ਵਾਲੀ ਨਵੀਂ ਟੀਮ ਐਲਸ਼ੇ ਵਿਰੁੱਧ ਖੇਡੇਗੀ। ਸਪੇਨਿਸ਼ ਲੀਗ ਦੇ ਨਵੇਂ ਸੀਜ਼ਨ 'ਚ ਉਸਦਾ ਪਹਿਲਾ ਮੈਚ ਵਿਲਾਰੀਅਲ ਨਾਲ ਹੋਵੇਗਾ। ਇਸ ਹਫਤੇ ਬਾਰਸੀਲੋਨਾ ਨੇ ਅਭਿਆਸ ਮੈਚ 'ਚ ਗਿਰੋਨਾ ਨੂੰ 3-1 ਨਾਲ ਹਰਾ ਦਿੱਤਾ ਸੀ। ਸ਼ਨੀਵਾਰ ਦਾ ਮੈਚ ਕੋਮੈਨ ਦੀ ਟੀਮ ਦੇ ਲਈ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਖੇਡ 'ਚ ਸੁਧਾਰ ਕਰਨ ਦਾ ਆਖਰੀ ਮੌਕਾ ਹੈ।
CSK ਨੂੰ UAE ਦੇ ਹਾਲਾਤ ਦਾ ਮਿਲੇਗਾ ਫਾਇਦਾ : ਲੀ
NEXT STORY