ਜਲੰਧਰ— ਦਿੱਲੀ 'ਚ ਆਸਟਰੇਲੀਆ ਵਿਰੁੱਧ ਖੇਡੇ ਗਏ ਆਖਰੀ ਵਨ ਡੇ ਮੈਚ ਦੌਰਾਨ ਭਾਰਤੀ ਟੀਮ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਸੀਰੀਜ਼ 'ਚ 2-0 ਨਾਲ ਲੀਡ ਹਾਸਲ ਕਰਨ ਤੋਂ ਬਾਅਦ 2-3 ਨਾਲ ਹਾਰਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਦੁਖੀ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਆਸਟਰੇਲੀਆ ਵਲੋਂ ਦਿੱਤਾ ਗਿਆ ਟੀਚਾ ਅਸੀਂ ਹਾਸਲ ਕਰ ਲਵਾਂਗੇ। ਉਹ ਆਖਰ 'ਚ ਸਾਡੇ ਹੱਥੋਂ ਮੈਚ ਖੋਹ ਕੇ ਲੈ ਗਏ। ਖਾਸ ਤੌਰ 'ਤੇ ਆਸਟਰੇਲੀਆ ਨੇ ਪਿਛਲੇ 3 ਮੈਚਾਂ ਦੇ ਦੌਰਾਨ ਮੁਸ਼ਕਲ ਹਲਾਤਾਂ 'ਚ ਵਧੀਆ ਖੇਡ ਖੇਡਿਆ। ਜਿਸ ਤਰ੍ਹਾਂ ਉਨ੍ਹਾਂ ਨੇ ਹਲਾਤਾਂ ਨੂੰ ਸੰਭਾਲਿਆ ਤੇ ਉਹ ਜਿੱਤ ਦੇ ਹੱਕਦਾਰ ਸਨ। ਅਸੀਂ ਮੈਚ ਦੇ ਦੌਰਾਨ ਤਰੇਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਿਛਲੇ ਦੋਵਾਂ ਮੈਚਾਂ 'ਚ ਵੀ ਤਰੇਲ ਨੇ ਆਪਣਾ ਅਸਰ ਦਿਖਾਇਆ।
ਵਿਰਾਟ ਨੇ ਕਿਹਾ ਕਿ ਇਕ ਲੰਮਾ ਸੀਜ਼ਨ ਖਤਮ ਹੋਇਆ ਹੈ। ਅਸੀਂ ਪਿਛਲੇ ਕੁਝ ਮਹੀਨਿਆਂ 'ਚ ਵਧੀਆ ਕ੍ਰਿਕਟ ਖੇਡਿਆ ਹੈ। ਦੋਵਾਂ ਟੀਮਾਂ ਨੇ ਵਧੀਆ ਕ੍ਰਿਕਟ ਖੇਡਿਆ ਪਰ ਜਿੱਤਿਆ ਉਹ ਜਿਸ ਨੇ ਜ਼ਿਆਦਾ ਇਕਸਾਰਤਾ ਬਣਾਈ ਰੱਖੀ। ਵਿਸ਼ਵ ਕੱਪ ਦੇ ਲਈ ਸਿਰਫ ਇਕ ਪੋਜੀਸ਼ਨ ਨੂੰ ਛੱਡ ਬਾਕੀ ਸਾਰੇ ਖਿਡਾਰੀ ਚੁਣ ਲਏ ਗਏ ਹਨ। ਪਿਛਲੇ 3 ਖੇਡਾਂ 'ਚ ਅਸੀਂ ਨੌਜਵਾਨਾਂ ਨੂੰ ਮੌਕੇ ਦਿੱਤੇ ਸਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਝ ਅਲੱਗ ਸੋਚ ਰਹੇ ਹਾਂ। ਵਿਰਾਟ ਨੇ ਇਸ ਦੌਰਾਨ ਦਰਸ਼ਕਾਂ ਦਾ ਵੀ ਉਤਸ਼ਾਹ ਵਧਾਉਣ ਲਈ ਧੰਨਵਾਦ ਕੀਤਾ।
ਰੋਨਾਲਡੋ ਦੀ ਹੈਟ੍ਰਿਕ ਨਾਲ ਯੁਵੈਂਟਸ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ 'ਚ
NEXT STORY