ਨਵੀਂ ਦਿੱਲੀ, (ਬਿਊਰੋ)— ਭਾਰਤ ਅਤੇ ਸਾਉਥ ਅਫਰੀਕਾ ਵਿਚਾਲੇ ਹੋਏ ਪਹਿਲੇ ਟੈਸਟ ਮੈਚ ਵਿੱਚ ਟੀਮ ਇੰਡੀਆ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਣਾ ਪਿਆ। ਭਾਰਤੀ ਗੇਂਦਬਾਜ਼ਾਂ ਨੇ ਦੂਜੀ ਇਨਿੰਗ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਅਫਰੀਕੀ ਟੀਮ ਨੂੰ ਸਿਰਫ਼ 130 ਦੌੜਾਂ ਦੇ ਸਕੋਰ 'ਤੇ ਸਮੇਟ ਦਿੱਤਾ। ਪਰ ਭਾਰਤੀ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੇ ਇਸ ਪ੍ਰਦਰਸ਼ਨ ਉੱਤੇ ਪਾਣੀ ਫੇਰ ਦਿੱਤਾ। ਭਾਰਤੀ ਟੀਮ ਨੂੰ ਜਿੱਤ ਲਈ 208 ਦੌੜਾਂ ਦਾ ਟੀਚਾ ਮਿਲਿਆ ਸੀ। ਸਾਰਿਆਂ ਨੂੰ ਇਹੀ ਉਮੀਦ ਸੀ ਕਿ ਭਾਰਤ ਇਹ ਟੀਚਾ ਹਾਸਲ ਕਰ ਲਵੇਗਾ। ਪਰ ਅਫਰੀਕੀ ਗੇਂਦਬਾਜ਼ਾਂ ਨੇ ਇਸ ਛੋਟੇ ਜਿਹੇ ਟੀਚੇ ਨੂੰ ਵੀ ਭਾਰਤੀ ਟੀਮ ਲਈ ਪਹਾੜ ਜਿਹਾ ਸਕੋਰ ਸਾਬਤ ਕਰ ਦਿੱਤਾ ਅਤੇ ਪੂਰੀ ਟੀਮ ਨੂੰ ਸਿਰਫ਼ 135 ਦੇ ਸਕੋਰ 'ਤੇ ਸਮੇਟ ਦਿੱਤਾ।
ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਵਿਰਾਟ ਕੋਹਲੀ ਤੋਂ ਬਹੁਤ ਉਮੀਦ ਸੀ, ਪਰ ਵਿਰਾਟ ਵੀ ਆਪਣੀ ਟੀਮ ਦੀ ਬੇੜੀ ਪਾਰ ਨਹੀਂ ਲਗਾ ਸਕੇ। ਕਪਤਾਨ ਕੋਹਲੀ 28 ਦੌੜਾਂ ਬਣਾ ਕੇ ਫਿਲੇਂਡਰ ਦਾ ਸ਼ਿਕਾਰ ਹੋ ਗਏ। ਦੋਨਾਂ ਓਪਨਰਾਂ ਦੇ ਆਉਟ ਹੋਣ ਦੇ ਬਾਅਦ ਲੱਗ ਰਿਹਾ ਸੀ ਕਿ ਕੋਹਲੀ ਅੰਤ ਤੱਕ ਟਿਕੇ ਰਹਿਣਗੇ, ਪਰ ਬਦਕਿਸਮਤੀ ਨਾਲ ਇਹ ਨਹੀਂ ਹੋ ਸਕਿਆ। ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਟਿਕ ਕਰ ਨਹੀਂ ਖੇਡ ਸਕਿਆ। ਭਾਰਤੀ ਟੀਮ ਦੀ ਹਾਰ ਦੇ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵਿਰਾਟ ਕੋਹਲੀ ਦੀ ਰੱਜ ਕੇ ਖਿਚਾਈ ਕੀਤੀ। ਲੋਕਾਂ ਨੇ ਹਾਰ ਲਈ ਕਪਤਾਨ ਕੋਹਲੀ ਨੂੰ ਹੀ ਜ਼ਿੰਮੇਵਾਰ ਮੰਨਿਆ। ਭਾਰਤ ਲਈ ਅਸ਼ਵਿਨ ਨੇ ਭੁਵਨੇਸ਼ਵਰ ਦੇ ਨਾਲ ਮਿਲਕੇ ਉਮੀਦ ਜਗਾਈ ਸੀ, ਪਰ ਫਿਲੇਂਡਰ ਨੇ ਦੋਨਾਂ ਦੀ ਜੋੜੀ ਨੂੰ ਤੋੜਕੇ ਭਾਰਤੀ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ।
ਵਿਰਾਟ ਕੋਹਲੀ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਇੱਕ ਯੂਜਰਸ ਨੇ ਕਿਹਾ, ''ਇਹ ਇੱਕ ਪਰਫੈਕਟ ਉਦਾਹਰਣ ਸੀ ਕਿ ਕਦੇ ਵੀ ਪਹਿਲਾਂ ਤੋਂ ਸੈਲੀਬਰੇਟ ਨਹੀਂ ਕਰਨਾ ਚਾਹੀਦਾ ਹੈ, ਪਰ ਸਾਉਥ ਅਫਰੀਕੀ ਟੀਮ ਦੇ ਅੰਤਿਮ ਬੱਲੇਬਾਜ਼ ਦੇ ਆਉਟ ਹੁੰਦੇ ਹੀ ਟੀਮ ਅਜਿਹੇ ਜਸ਼ਨ ਮਨਾਉਣ ਲੱਗੀ ਜਿਵੇਂ ਮੈਚ ਜਿੱਤ ਚੁੱਕੀ ਹੋਵੇ। ” ਉਥੇ ਹੀ ਕਈ ਹੋਰ ਲੋਕਾਂ ਨੇ ਵੀ ਹਾਰ ਦੇ ਬਾਅਦ ਕੋਹਲੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਨ੍ਹਾਂ ਕ੍ਰਿਕਟ ਖਿਡਾਰਨਾਂ ਦੀ ਖੂਬਸੂਰਤੀ ਦੇਖ ਉੱਡ ਜਾਣਗੇ ਹੋਸ਼, ਤਸਵੀਰਾਂ
NEXT STORY