ਦੁਬਈ— ਭਾਰਤ ਦੇ ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਅੱਜ ਜਾਰੀ ਤਾਜ਼ਾ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਬੱਲੇਬਾਜ਼ੀ 'ਚ ਕ੍ਰਮਵਾਰ ਆਪਣੇ ਚੌਥੇ ਅਤੇ ਪੰਜਵੇਂ ਸਥਾਨ 'ਤੇ ਬਰਕਰਾਰ ਹਨ। ਹਾਲਾਂਕਿ ਯੁਵਾ ਬੱਲੇਬਾਜ਼ ਲੋਕੇਸ਼ ਰਾਹੁਲ ਇਕ ਸਥਾਨ ਖਿਸਕ ਕੇ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਬੱਲੇਬਾਜ਼ੀ ਦੀ ਸੂਚੀ 'ਚ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਚੋਟੀ 'ਤੇ ਬਣੇ ਹੋਏ ਹਨ, ਉਨ੍ਹਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਅਤੇ ਨਿਊਜ਼ੀਲੈਂਡ ਕੇਨ ਵਿਲੀਅਮਸਨ ਸ਼ਾਮਲ ਹਨ। ਭਾਰਤੀ ਗੇਂਦਬਾਜ਼ਾਂ 'ਚ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਆਪਣਾ ਚੋਟੀ ਦਾ ਸਥਾਨ ਕਾਇਮ ਰੱਖਿਆ ਹੈ ਜਦਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੀਜੇ ਸਥਾਨ 'ਤੇ ਹਨ।
ਜੇਮਸ ਐਂਡਰਸਨ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਦੇ ਬਾਅਦ ਅਸ਼ਵਿਨ, ਸ਼੍ਰੀਲੰਕਾ ਦੇ ਰੰਗਨਾ ਹੇਰਾਥ ਅਤੇ ਆਸਟਰੇਲੀਆ ਦੇ ਜੋਸ ਹੇਜ਼ਲਵੁੱਡ ਸ਼ਾਮਲ ਹਨ। ਜਡੇਜਾ (ਦੂਜੇ) ਅਤੇ ਅਸ਼ਵਿਨ (ਤੀਜੇ) ਵੀ ਆਲ ਰਾਊਂਡਰ ਰੈਂਕਿੰਗ 'ਚ ਚੋਟੀ ਦੇ ਪੰਜ ਖਿਡਾਰੀਆਂ 'ਚ ਸ਼ਾਮਲ ਹਨ। ਇਸ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਚੋਟੀ 'ਤੇ ਹਨ ਜਿਨ੍ਹਾਂ ਨੇ ਆਸਟਰੇਲੀਆ 'ਤੇ ਸ਼ੁਰੂਆਤੀ ਟੈਸਟ 'ਚ ਇਤਿਹਾਸਕ ਜਿੱਤ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਆਪਣਾ ਸਥਾਨ ਮਜ਼ਬੂਤ ਕਰ ਲਿਆ ਹੈ।
ਹੋਰਨਾਂ ਖਿਡਾਰੀਆਂ 'ਚ ਵੈਸਟਇੰਡੀਜ਼ ਦੇ ਕ੍ਰੇਗ ਬ੍ਰੈਥਵੇਟ ਅਤੇ ਸ਼ਾਈ ਹੋਪ ਨੇ ਲੀਡਸ 'ਚ ਬਿਹਤਰੀਨ ਪ੍ਰਦਰਸ਼ਨ ਨਾਲ ਟੈਸਟ ਖਿਡਾਰੀ ਰੈਂਕਿੰਗ 'ਚ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਸਥਾਨ ਹਾਸਲ ਕੀਤਾ ਜਿਸ ਤੋਂ ਵੈਸਟ ਇੰਡੀਜ਼ ਨੇ ਇੰਗਲੈਂਡ ਦੇ ਖਿਲਾਫ ਜਿੱਤ ਦਰਜ ਕਰਕੇ ਸੀਰੀਜ਼ ਬਰਾਬਰ ਕੀਤੀ। ਸਲਾਮੀ ਬੱਲੇਬਾਜ਼ ਬ੍ਰੇਥਵੇਟ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ 'ਚ 134 ਅਤੇ 95 ਦੌੜਾਂ ਦੀਆਂ ਪਾਰੀਆਂ ਤੋਂ 14 ਸਥਾਨਾਂ ਦੀ ਉਛਾਲ ਨਾਲ 16ਵੇਂ ਸਥਾਨ 'ਤੇ ਪਹੁੰਚ ਗਏ ਜਦਕਿ ਹੋਪ ਨੇ 147 ਅਤੇ ਅਜੇਤੂ 118 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਨਾਲ ਉਹ 60 ਸਥਾਨਾਂ ਦੇ ਫਾਇਦੇ ਨਾਲ 42ਵਾਂ ਸਥਾਨ ਕਬਜ਼ਾਉਣ 'ਚ ਸਫਲ ਰਹੇ।
ਧੋਨੀ ਦੇ ਇਤਿਹਾਸ ਰਚਣ 'ਤੇ ਕ੍ਰਿਕਟ ਦੇ ਭਗਵਾਨ ਨੇ ਦਿੱਤੀਆਂ ਵਧਾਈਆਂ
NEXT STORY