ਮੁੰਬਈ (ਬਿਊਰੋ) - ਬਾਰਬਾਡੋਸ ਦੇ ਮੈਦਾਨ 'ਚ ਸ਼ਨੀਵਾਰ ਨੂੰ ਖੇਡੇ ਗਏ ਟੀ-20 ਦੇ ਫਾਈਨਲ ਮੁਕਾਬਲਿਆਂ 'ਚ ਭਾਰਤ ਨੇ ਦੱਖਣ ਅਫਰੀਕਾ ਨੂੰ 7 ਰਨ ਨਾਲ ਹਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਈ. ਸੀ. ਸੀ. ਟਰਾਫੀ ਜਿੱਤਣ ਦੇ 11 ਸਾਲਾਂ ਦੇ ਇੰਤਜ਼ਾਰ ਨੁੰ ਵੀ ਖ਼ਤਮ ਕਰ ਦਿੱਤਾ।
ਆਖਰੀ ਵਾਰ ਭਾਰਤ ਨੇ 2013 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਚੈਂਪੀਅਨ ਟਰਾਫੀ ਜਿੱਤੀ ਸੀ। ਹਾਲਾਂਕਿ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਦੂਜੀ ਵਾਰ ਟੀ 20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤ ਦੀ ਇਸ ਜਿੱਤ ਨਾਲ ਹੀ ਸਾਰੇ ਖਿਡਾਰੀਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ। ਹਾਲਾਂਕਿ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਜ਼ੋਰ ਸ਼ੋਰ ਦੇ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ।
ਗੱਲ ਜਸ਼ਨ ਮਨਾਉਣ ਦੀ ਹੋਵੇ ਤਾਂ ਫਿਰ ਪੰਜਾਬੀ ਮੁੰਡੇ ਅਰਸ਼ਦੀਪ ਤੇ ਵਿਰਾਟ ਕੋਹਲੀ ਭਲਾ ਕਿਵੇਂ ਪਿੱਛੇ ਰਹਿ ਸਕਦੇ ਸਨ। ਦੋਵਾਂ ਨੇ ਦਲੇਰ ਮਹਿੰਦੀ ਦੇ ਗੀਤ 'ਤੇ ਖੂਬ ਭੰਗੜਾ ਪਾਇਆ ਅਤੇ ਹੋਰਨਾਂ ਕ੍ਰਿਕੇਟਰਾਂ ਨੇ ਵੀ ਪੂਰਾ ਸਾਥ ਦਿੱਤਾ। ਸਾਰੇ ਖਿਡਾਰੀ ਗਲਾਂ 'ਚ ਮੈਡਲ ਪਾ ਕੇ ਭੰਗੜਾ ਪਾਉਂਦੇ ਨਜ਼ਰ ਆਏ। ਬੁਮਰਾਹ, ਅਕਸ਼ਰ ਪਟੇਲ, ਰਿੰਕੂ ਸਿੰਘ ਨੇ ਵੀ ਖੂਬ ਧਮਾਲ ਪਾਈ।
ਅਰਸ਼ਦੀਪ ਸਿੰਘ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਗੇਂਦਬਾਜ਼ੀ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਨੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਦੇ ਨਾਲ ਆਪਣਾ ਨਾਂ ਦਰਜ ਕਰਵਾਇਆ ਹੈ। ਦੋਵਾਂ ਨੇ ਟੀ-20 ਵਿਸ਼ਵ ਕੱਪ 'ਚ 17 ਵਿਕਟਾਂ ਲਈਆਂ ਸਨ। ਇਸ ਪੂਰੇ ਟੂਰਨਾਮੈਂਟ 'ਚ ਅਰਸ਼ਦੀਪ ਸਿੰਘ ਨੇ ਆਪਣੇ ਵਿਰੋਧੀਆਂ 'ਤੇ ਦਬਦਬਾ ਬਣਾਇਆ।
ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਨਾਂ 15 ਵਿਕਟਾਂ ਸਨ ਤੇ ਉਹ ਚੌਥੇ ਸਥਾਨ 'ਤੇ ਸੀ ਪਰ ਆਖਰੀ ਫਾਈਨਲ ਮੈਚ 'ਚ 2 ਵਿਕਟਾਂ ਨੇ ਉਸ ਨੂੰ ਫਜ਼ਲਹਕ ਫਾਰੂਕੀ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ। ਪੂਰੇ ਟੂਰਨਾਮੈਂਟ ਦੌਰਾਨ ਜਦੋਂ ਵੀ ਭਾਰਤ ਦਬਾਅ 'ਚ ਰਿਹਾ ਤਾਂ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਇਆ।
ਅਰਸ਼ਦੀਪ ਸਿੰਘ ਤੇ ਫਾਰੂਕੀ ਨੇ 8-8 ਮੈਚਾਂ ਵਿੱਚ 17-17 ਵਿਕਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ 7.16 ਅਤੇ ਫਾਰੂਕੀ ਦਾ ਇਕਾਨਮੀ ਰੇਟ 6.31 ਰਿਹਾ। ਜਦਕਿ ਭਾਰਤ ਦੇ ਜਸਪ੍ਰੀਤ ਬੁਮਰਾਹ 4.17 ਦੀ ਇਕਾਨਮੀ ਰੇਟ ਨਾਲ 8 ਮੈਚਾਂ 'ਚ 15 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਐਨਰਿਕ ਦੇ ਨਾਲ ਤੀਜੇ ਸਥਾਨ 'ਤੇ ਹਨ।
T20 WC 2024 : ICC ਨੇ ਚੁਣੀ 'ਟੀਮ ਆਫ ਦ ਟੂਰਨਾਮੈਂਟ', ਲਿਸਟ 'ਚ 6 ਭਾਰਤੀ ਖਿਡਾਰੀ ਸ਼ਾਮਲ
NEXT STORY