ਕੋਲਕਾਤਾ : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਦਾ ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਦੇ ਕੋਲ ਕੋਚ ਚੋਣ ਪ੍ਰਕਿਰਿਆ 'ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ। ਭਾਰਤ ਦੇ ਵਰਲਡ ਕੱਪ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਦੌਰਾਨ ਕੋਹਲੀ ਨੇ ਮੁੱਖ ਕੋਚ ਰਵੀ ਸ਼ਾਸਤਰੀ ਦੇ ਜਾਰੀ ਰਹਿਣ ਦਾ ਸਮਰਥਨ ਕੀਤਾ ਸੀ ਜਿਸਦਾ ਕਾਰਜਕਾਲ ਇਸ ਹਫਤੇ ਦੇ ਆਖਰ ਵਿਚ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰੇ ਦੇ ਨਾਲ ਖਤਮ ਹੋ ਜਾਵੇਗਾ। ਗਾਂਗੁਲੀ ਨੇ ਕੋਹਲੀ ਦੀ ਵੈਸਟਇੰਡੀਜ਼ ਰਵਾਨਗੀ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਵਿਖੇ ਹੋਈ ਪ੍ਰੈਸ ਕੰਫ੍ਰੈਂਸ ਵਿਚ ਕੀਤੀ ਗਈ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ, ''ਉਹ ਕਪਤਾਨ ਹਨ। ਉਸਦਾ ਇਸ ਮਾਮਲੇ 'ਤੇ ਬੋਲਣ ਦਾ ਪੂਰਾ ਹੱਕ ਹੈ।''
ਗਾਂਗੁਲੀ ਉਸ ਕ੍ਰਿਕਟ ਸਲਾਹਕਾਰ ਕਮੇਟੀ ਦਾ ਹਿੱਸਾ ਸਨ ਜਿਸਨੇ 2017 ਵਿਚ ਰਵੀ ਸ਼ਾਸਤਰੀ ਨੂੰ ਮੁੱਖ ਕੋਚ ਚੁਣਿਆ ਸੀ। ਹੋਰ ਮੈਂਬਰ ਸਚਿਨ ਤੇਂਦੁਲਕਰ ਅਤੇ ਵੀ. ਵੀ. ਐੱਸ. ਲਕਸ਼ਮਣ ਸਨ। ਇਸ ਵਾਰ ਕੋਚ ਨੂੰ ਚੁਣਨ ਵਾਲੀ ਚੋਣ ਕਮੇਟੀ ਵਿਚ ਕਪਿਲ ਦੇਵ, ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਸਾਮਲ ਹਨ ਜੋ ਕੋਚ ਦੀ ਚੋਣ ਕਰਨਗੇ।
ਦਿੱਲੀ ਕੈਪੀਟਲ 'ਚ ਸ਼ਾਮਲ ਹੋਇਆ ਮੁੰਬਈ ਇੰਡੀਅਨਜ਼ ਦਾ ਇਹ ਸਪਿਨ ਗੇਂਦਬਾਜ਼
NEXT STORY