ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਵੀਰਵਾਰ ਦੁਪਿਹਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਪਤਨੀ ਅਨੁਸ਼ਕਾ ਨਾਲ ਭਾਰਤ ਪਹੁੰਚੇ। ਨਿਊਜ਼ੀਲੈਂਡ ਦੇ ਹੱਥੋਂ ਹਾਰ ਤੋਂ ਬਾਅਦ ਸੈਮੀਫਾਈਨਲ 'ਚ ਭਾਰਤ ਦਾ ਸਫਰ ਖਤਮ ਹੋ ਗਿਆ ਸੀ। ਹਾਲਾਂਕਿ ਵਿਸ਼ਵ ਕੱਪ 'ਚ ਭਾਰਤ ਦਾ ਸਫਰ ਖਤਮ ਹੋਣ ਦੇ ਬਾਵਜੂਦ ਵਿਰਾਟ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇੰਗਲੈਂਡ 'ਚ ਰਹਿ ਕੇ ਕੁਝ ਸਮਾਂ ਬਿਤਾਇਆ।
ਇੰਗਲੈਂਡ 'ਚ ਘੁੰਮਣ ਦੇ ਦੌਰਾਨ ਵਿਰਾਟ ਤੇ ਅਨੁਸ਼ਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ। ਅਨੁਸ਼ਕਾ ਨੂੰ ਮੈਚਾਂ ਦੇ ਦੌਰਾਨ ਭਾਰਤੀ ਟੀਮ ਤੇ ਪਤੀ ਵਿਰਾਟ ਕੋਹਲੀ ਦਾ ਹੌਸਲਾ ਵਧਾਉਂਦੇ ਹੋਇਆ ਦੇਖਿਆ ਗਿਆ ਸੀ।
ਧੋਨੀ ਤੋਂ ਲੈ ਕੇ ਕੋਹਲੀ ਤਕ ਬੁਢਾਪੇ 'ਚ ਇਸ ਤਰ੍ਹਾਂ ਨਜ਼ਰ ਆਉਣਗੇ ਇਹ ਕ੍ਰਿਕਟਰਸ (ਤਸਵੀਰਾਂ)
NEXT STORY