ਨਵੀਂ ਦਿੱਲੀ— ਆਈ. ਪੀ. ਐੱਲ. ਟੂਰਨਾਮੈਂਟ ਦੇ 11ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਰਾਜਸਥਾਨ ਰਾਇਲ ਨੇ 19 ਦੌੜਾਂ ਨਾਲ ਹਰਾ ਦਿੱਤਾ। ਇਹ ਬੈਂਗਲੁਰੂ ਦੀ 3 ਮੈਚਾਂ 'ਚ ਦੂਜੀ ਹਾਰ ਹੈ। ਹਾਰ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਬਿਆਨ ਦਿੰਦਿਆ ਕਿਹਾ ਕਿ ਆਖਰ ਕਿੱਥੇ ਮੇਰੇ ਤੋਂ ਗਲਤੀ ਹੋਈ। ਕੋਹਲੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਕਿੱਥੇ ਗਲਤੀ ਹੋਈ ਹੈ। ਗੇਂਦਬਾਜ਼ਾਂ ਨੇ ਪਹਿਲੇ ਵਧੀਆ ਖੇਡ ਦਿਖਾਇਆ ਤੇ ਪਹਿਲੇ 10 ਓਵਰ 'ਚ 76 ਦੌੜਾਂ ਹੀ ਦਿੱਤੀਆਂ ਪਰ ਆਖਿਰੀ 10 ਓਵਰਾਂ 'ਚ 140 ਦੇ ਕਰੀਬ ਦੌੜਾਂ ਦਿੱਤੀਆਂ ਜੋ ਬਹੁਤ ਮਹਿੰਗੇ ਸਾਬਤ ਹੋਏ।
20 ਦੌੜਾਂ ਕਰਨਾ ਚਹੁੰਦੇ ਸੀ ਘੱਟ
ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂਆਤੀ 10 ਓਵਰਾਂ 'ਚ 100 ਦੌੜਾਂ ਦਾ ਅੰਕੜਾਂ ਵੀ ਪਾਰ ਕਰ ਲਿਆ। ਆਖਰ 5 ਓਵਰ 'ਚ 84 ਦੌੜਾਂ ਚਾਹੀਦੀਆ ਸਨ ਤੇ ਸਾਨੂੰ ਉਮੀਦ ਸੀ ਤਿ ਜਿਸ ਤਰ੍ਹਾਂ ਦੀ ਸਾਡੀ ਬੱਲੇਬਾਜ਼ੀ ਕਰਮ ਹੈ ਉਸ ਹਿਸਾਬ ਨਾਲ ਟੀਚੇ ਨੂੰ ਹਾਸਲ ਕਰ ਲਵਾਂਗੇ। ਕੋਹਲੀ ਨੇ ਕਿਹਾ ਕਿ ਵਿਚ 'ਚ ਅਸੀਂ 2 ਵਿਕਟਾਂ ਜਲਦੀ ਗੁਆ ਦਿੱਤੀਆਂ। ਅਸੀਂ ਹੁਣ ਤਕ ਸਕੋਰ ਦਾ ਵਧੀਆ ਪਿੱਛਾ ਕਰ ਰਹੇ ਸੀ ਪਰ ਕੁਝ ਗਲਤੀਆਂ ਕਾਰਨ ਜਿੱਤ ਤਕ ਨਹੀਂ ਪਹੁੰਚ ਸਕੇ।
ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੇ ਸਾਹਮਣੇ 4 ਵਿਕਟਾਂ 'ਤੇ 2018 ਦੌੜਾਂ ਟੀਚਾ ਰੱਖਿਆ। ਇਸ ਦੇ ਜਵਾਬ 'ਚ ਕਪਤਾਨ ਵਿਰਾਟ ਕੋਹਲੀ (57) ਤੇ ਮਨਦੀਪ ਸਿੰਘ (25 ਗੇਂਦਾਂ 'ਚ ਜੇਤੂ 47) ਦੀ ਪਾਰੀਆਂ ਦੇ ਬਾਵਜੂਦ ਬੈਂਗਲੁਰੂ ਦੀ ਟੀਮ 4 ਵਿਕਟਾਂ 'ਤੇ 198 ਦੌੜਾਂ ਹੀ ਬਣਾ ਸਕੀ। ਹੁਣ ਬੈਂਗਲੁਰੂ ਦਾ ਅਗਲਾ ਮੈਚ 17 ਅਪ੍ਰੈਲਨੂੰ ਵਾਨਖੇੜੇ 'ਚ ਮੁੰਬਈ ਇੰਡੀਅਨਜ਼ ਖਿਲਾਫ ਹੋਵੇਗਾ।
ਗੰਭੀਰ ਕੋਲਕਾਤਾ ਨੂੰ ਸਿਖਾਏਗਾ ਕ੍ਰਿਕਟ ਦਾ 'ੳ ਅ'
NEXT STORY