ਦੁਬਈ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 49ਵਾਂ ਤੇ ਸੁਪਰ ਸੰਡੇ ਦਾ ਦੂਜਾ ਮੈਚ ਅੱਜ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਤੇ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਇਸ ਮੈਚ 'ਚ ਜਿੱਥੇ ਜਿੱਤ ਨਾਲ ਕੇ. ਕੇ. ਆਰ. ਦੀ ਪਲੇਅ ਆਫ਼ ਲਈ ਕੁਆਲੀਫ਼ਾਈ ਕਰਨ ਦੀਆਂ ਉਮੀਦਾਂ ਹੋਰ ਵਧ ਜਾਣਗੀਆਂ। ਉੱਥੇ ਹੀ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈਦਰਾਬਾਦ ਜੇਕਰ ਇਹ ਮੈਚ ਜਿੱਤੀ ਤਾਂ ਕੇ. ਕੇ. ਆਰ. ਲਈ ਮੁਸ਼ਕਲ ਹੋ ਜਾਵੇਗੀ।
ਹੈੱਡ ਟੂ ਹੈੱਡ
ਕੁਲ ਮੈਚ - 20
ਕੋਲਕਾਤਾ ਨਾਈਟ ਰਾਈਡਰਜ਼ - 13 ਜਿੱਤੇ
ਸਨਰਾਈਜ਼ਰਜ਼ ਹੈਦਰਾਬਾਦ - 7 ਜਿੱਤੇ
ਪਿੱਚ ਰਿਪੋਰਟ
ਇਸ ਸਤਹ 'ਤੇ ਡੈੱਥ ਓਵਰਾਂ 'ਚ ਦੌੜਾਂ ਬਣਾਉਣਾ ਬੱਲੇਬਾਜ਼ਾਂ ਲਈ ਇਕ ਮੁਸ਼ਕਲ ਕੰਮ ਹੈ। ਮੈਚ ਦੇ ਅੰਤ 'ਚ ਵਿਕਟ ਹੌਲਾ ਹੋ ਸਕਦਾ ਹੈ। ਇਹ 160-170 ਦੌੜਾਂ ਵਾਲਾ ਵਿਕਟ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨਾ ਇਕ ਚੰਗਾ ਬਦਲ ਹੈ।
ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਇਓਨ ਮੋਰਗਨ (ਕਪਤਾਨ), ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਟਿਮ ਸੇਫਰਟ/ਸ਼ਾਕਿਬ ਅਲ ਹਸਨ, ਸੁਨੀਲ ਨਰੇਨ, ਸ਼ਿਵਮ ਮਾਵੀ, ਟਿਮ ਸਾਊਥੀ, ਵਰੁਣ ਚੱਕਰਵਰਤੀ।
ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਪ੍ਰਿਅਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖ਼ਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਸੰਦੀਪ ਸ਼ਰਮਾ।
ਪੂਨਮ ਦੇ ਫੈਸਲੇ ਦਾ ਅਸੀਂ ਸਾਰੇ ਸਨਮਾਨ ਕਰਦੇ ਹਾਂ : ਮੰਧਾਨਾ
NEXT STORY