ਸਪੋਰਟਸ ਡੈਸਕ- ਆਸਟਰੇਲੀਆ ਵਿਰੁੱਧ ਦੂਜੇ ਦਿਨ ਪੂਨਮ ਰਾਊਤ ਦੇ ਪਿੱਚ ਤੋਂ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਜਦਕਿ ਅੰਪਾਇਰ ਨੇ ਉਸ ਨੂੰ ਨਾਟਆਊਟ ਕਿਹਾ ਸੀ। ਉਸਦੀ ਸਾਥੀ ਸ੍ਰਮਿਤੀ ਮੰਧਾਨਾ ਨੂੰ ਨਹੀਂ ਪਤਾ ਕਿ ਕਿੰਨੇ ਹੋਰ ਖਿਡਾਰੀਆਂ ਨੇ ਅਜਿਹਾ ਫੈਸਲਾ ਲਿਆ ਹੋਵੇਗਾ। 165 ਗੇਂਦਾਂ ਦਾ ਸਾਹਮਣਾ ਕਰਕੇ 36 ਦੌੜਾਂ ’ਤੇ ਖੇਡ ਰਹੀ ਪੂਨਮ ਨੇ ਜਦੋਂ 81ਵੇਂ ਓਵਰ ਵਿਚ ਸੋਫੀ ਮੋਲਨਿਊ ਦੀ ਗੇਂਦ ’ਤੇ ਅੱਗੇ ਵਧ ਕੇ ਸ਼ਾਟ ਖੇਡੀ ਤਾਂ ਐਲਿਸਾ ਹੀਲੀ ਨੇ ਪਿੱਛੇ ਤੋਂ ਕੈਚ ਲੈਣ ਦੀ ਅਪੀਲ ਕੀਤੀ ਪਰ ਉਸ ਨੂੰ ਗੇਂਦਬਾਜ਼ ਜਾਂ ਮੈਗ ਲੈਨਿੰਗ ਦਾ ਜ਼ਿਆਦਾ ਸਮਰਥਨ ਨਹੀਂ ਮਿਲਿਆ। ਹਾਲਾਂਕਿ ਪੂਨਮ ਪਿੱਚ ਤੋਂ ਚਲੀ ਗਈ ਸੀ। ਹੋ ਸਕਦਾ ਹੈ ਕਿ ਉਸ ਨੇ ਸ਼ੁਰੂ ਵਿਚ ਫਿਲਿਪ ਗਿਲੇਸਪੀ ਨੂੰ ਅਪੀਲ ਨੂੰ ਰੱਦ ਕਰਦਿਆਂ ਨਾ ਦੇਖਿਆ ਹੋਵੇ ਕਿਉਂਕਿ ਉਸ ਨੇ ਸਿੱਧੇ ਉੱਪਰ ਨਹੀਂ ਦੇਖਿਆ ਤੇ ਇਕ ਪਲ ਲਈ ਆਸਟਰੇਲੀਆ ਨੇ ਸੋਚਿਆ ਕਿ ਉਸ ਨੂੰ ਵਿਕਟ ਨਹੀਂ ਮਿਲ ਰਹੀ ਸੀ ਪਰ ਜਦੋਂ ਪੂਨਮ ਚਲੀ ਗਈ ਤਦ ਵਿਕਟ ਡਿੱਗ ਗਈ। ਇਸ ਮਲਟੀ ਫਾਰਮੈੱਟ ਸੀਰੀਜ਼ ਵਿਚ ਡੀ. ਆਰ. ਐੱਸ. ਨਹੀਂ ਹੈ, ਇਸ ਲਈ ਜੇਕਰ ਪੂਨਮ ਆਪਣੀ ਜਗ੍ਹਾ ’ਤੇ ਖੜ੍ਹੀ ਵੀ ਰਹਿੰਦੀ ਤਾਂ ਆਸਟਰੇਲੀਆ ਕੋਲ ਕੋਈ ਸਹਾਰਾ ਨਾ ਹੁੰਦਾ। ਸਮ੍ਰਿਤੀ ਨੇ ਕਿਹਾ,‘‘ਪਹਿਲਾਂ ਅਸੀਂ ਪ੍ਰਤੀਕਿਰਿਆ ਦਿੱਤੀ, ਜਿਵੇਂ ‘ਓਹ’ ਉਸ ਨੇ ਅਜਿਹਾ ਕੀ ਕੀਤਾ? ਪਰ, ਨਿਸ਼ਚਿਤ ਰੂਪ ਨਾਲ, ਇਹ ਸਭ ਕੁਝ ਅਜਿਹਾ ਹੈ, ਜਿਸ ਦਾ ਅਸੀਂ ਸਾਰੇ ਬਹੁਤ ਸਨਮਾਨ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਉਸ ਨੇ ਟੀਮ ਦੀਆਂ ਸਾਰੀਆਂ ਸਾਥਣਾਂ ਤੋਂ ਬਹੁਤ ਸਨਮਾਨ ਹਾਸਲ ਕੀਤਾ ਹੈ।’’
RCB vs PBKS : ਬੈਂਗਲੂਰੂ ਨੇ 6 ਦੌੜਾਂ ਨਾਲ ਜਿੱਤਿਆ ਮੈਚ, ਪੰਜਾਬ ਦੀ ਪਲੇਅ ਆਫ਼ ਦੀਆਂ ਉਮੀਦਾਂ ਨੂੰ ਲੱਗਾ ਝਟਕਾ
NEXT STORY