ਮਾਸਕੋ— ਫ਼ੀਡੇ ਮਹਿਲਾ ਵਿਸ਼ਵ ਕੱਪ ਸ਼ਤਰੰਜ ਚੈਂਪੀਅਨਸ਼ਿਪ ਆਗਾਮੀ ਜੁਲਾਈ ’ਚ ਪ੍ਰਸਤਾਵਤ ਹੈ। ਯੂਰੋਪ ’ਚ ਕੋਰੋਨਾ ਦੇ ਘਟਦੇ ਮਾਮਲਿਆਂ ਦੇ ਚਲਦੇ ਇਸ ਦੇ ਆਯੋਜਨ ਨੂੰ ਅਜੇ ਤਕ ਤੈਅ ਮੰਨਿਆ ਜਾ ਰਿਹਾ ਹੈ। ਵਿਸ਼ਵ ਸ਼ਤਰੰਜ ਸੰਘ ਨੇ ਕੱਲ ਇਸ ’ਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪਹਿਲੀ ਸੂਚੀ ’ਚ ਭਾਰਤ ਦੀ ਚੋਟੀ ਦੀ ਖਿਡਾਰੀ ਤੇ ਵਰਤਮਾਨ ਵਿਸ਼ਵ ਰੈਪਿਡ ਚੈਂਪੀਅਨ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਤੇ ਵਿਸ਼ਵ ਦੀ ਨੰਬਰ 10 ਗ੍ਰੈਂਡ ਮਾਸਟਰ ਹਰਿਕਾ ਦ੍ਰੋਣਾਵਲੀ ਨੂੰ ਰੇਟਿੰਗ ਦੇ ਆਧਾਰ ’ਤੇ ਸਿੱਧਾ ਪ੍ਰਵੇਸ਼ ਦਿੱਤਾ ਗਿਆ ਹੈ। ਜਦਕਿ 2018 ਦੀ ਏਸ਼ੀਅਨ ਜੇਤੂ ਭਾਰਤ ਦੀ ਪਦਮਿਨੀ ਰਾਊਤ ਤੇ ਵਰਤਮਾਨ ਰਾਸ਼ਟਰੀ ਜੇਤੂ ਭਕਤੀ ਕੁਲਕਰਣੀ ਨੂੰ ਏਸ਼ੀਅਨ ਤੇ ਰਾਸ਼ਟਰੀ ਜ਼ੋਨ ਦੇ ਆਧਾਰ ’ਤੇ ਪ੍ਰਵੇਸ਼ ਦਿੱਤਾ ਗਿਆ ਹੈ। ਜਦਕਿ ਭਾਰਤੀ ਸ਼ਤਰੰਜ ਸੰਘ ਨੂੰ ਇਕ ਹੋਰ ਖਿਡਾਰੀ ਨੂੰ 2 ਜੂਨ ਤਕ ਨਾਮਜ਼ਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪ੍ਰਸ਼ੰਸਕਾਂ ਦੀ ਵਾਪਸੀ ’ਤੇ ਲੀਸਟਰ ਨੂੰ ਹਰਾ ਕੇ ਤੀਜੇ ਸਥਾਨ ’ਤੇ ਪਹੁੰਚਿਆ ਚੇਲਸੀ
NEXT STORY